• Thu. Sep 19th, 2024

ਪਿੰਡ ਬੁੱਘੀਪੁਰਾ ਦੇ ਸਰਕਾਰੀ ਸਕੂਲ ਦੇ ਨਵੇ ਕਮਰੇ 22 ਲੱਖ ਦੀ ਲਾਗਤ ਨਾਲ ਹੋਣਗੇ ਤਿਆਰ =ਸਮਾਜ ਸੇਵੀ ਚਰਨਜੀਤ ਸਿੰਘ ਸ਼ਰਮਾ ਫਿੰਨਲੈਂਡ ਦੇ ਸਹਿਯੋਗ ਨਾਲ ਦਾਨੀ ਪਰਿਵਾਰ ਨੇ ਭੇਜੇ 1ਲੱਖ ਰੁਪਏ ਸੰਤਾਂ ਮਹਾਂਪੁਰਸ਼ਾਂ ਤੇ ਦਾਨੀ ਪਰਿਵਾਰਾਂ ਦੇ ਸਹਿਯੋਗ ਨਾਲ ਹੀ ਬਣਦੇ ਨੇ ਵਿੱਦਿਆ ਦੇ ਮੰਦਰ  :-ਅਸਵਨੀ ਕੁਮਾਰ  ਪ੍ਰਿੰਸੀਪਲ 

ByJagraj Gill

Aug 30, 2020
ਮੋਗਾ 30ਅਗਸ਼ਤ( ਸਰਬਜੀਤ ਰੌਲੀ)ਜਿੱਥੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸਿੱਖਿਆ ਮੁਹੱਈਆ ਕਰਨ ਲਈ ਪਿੰਡਾਂ ਵਿਚ ਬਣਾਏ ਸਰਕਾਰੀ ਸਕੂਲ ਇਨ੍ਹਾਂ ਦੀਆਂ ਇਮਾਰਤਾਂ ਬਣੀਆਂ ਨੂੰ ਲੰਬਾ ਸਮਾਂ ਹੋ ਗਿਆ ਅਤੇ ਇਮਾਰਤਾਂ ਖਸਤਾ ਹਾਲਤ ਵਿਚ ਹੋ ਚੁੱਕੀਆਂ ਸਨ ਜਿੱਥੇ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਲਈ ਸਰਕਾਰ ਵੱਲੋਂ ਵੀ ਕੁਝ ਯੋਗਦਾਨ ਪਾਇਆ ਗਿਆ ਉੱਥੇ ਪਿੰਡਾਂ ਦੇ ਸੰਤ ਮਹਾਪੁਰਸ਼  ਤੇ ਵਿਦੇਸ਼ ਵਿੱਚ ਵਸੇ  ਸਮਾਜ ਸੇਵੀ ਵੀਰਾ ਤੇ ਨਗਰਾ ਦਾਨੀ ਪਰਿਵਾਰਾ ਵੱਲੋਂ ਵੀ ਸਕੂਲਾਂ ਨੂੰ ਸੁੰਦਰ ਬਣਾਉਣ ਲਈ ਵੱਡੇ ਯੋਗਦਾਨ ਪਾਇਆ ਗਿਆ ।ਇਸੇ ਤਰ੍ਹਾਂ ਹੀ ਪਿੰਡ ਬੁੱਘੀਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਸ ਦੀ ਅਮਾਰਤ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਪਈ ਸੀ ਅਤੇ ਕਮਰਿਆਂ ਵਿੱਚ ਬੈਠਣ ਤੋਂ ਬੱਚੇ ਤੇ ਅਧਿਆਪਕ ਵੀ ਡਰਦੇ ਸਨ ਕਿ ਕਿਸੇ ਵੇਲੇ ਵੀ ਇਹ ਕਮਰੇ ਡਿੱਗ ਸਕਦੇ ਹਨ ਜਦੋਂ ਇਹ ਮਾਮਲਾ ਸਕੂਲ ਦੇ ਪ੍ਰਿੰਸੀਪਲ ਨੇ ਪਿੰਡ ਦੇ ਸਰਪੰਚ ਅਤੇ ਡੇਰਾ ਸਤਿਆਣਾ ਦੇ ਮੁੱਖੀ ਸੰਤ ਸਤਵੰਤ ਸਿੰਘ ਸਤਿਆਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਸਕੂਲ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਵਾਅਦਾ ਕੀਤਾ ਭਤੀਜੇ ਜੋ ਇਮਾਰਤ ਹੁਣ ਲੱਗਭਗ ਤਿਆਰ ਹੋਣ ਕਿਨਾਰੇ ਹੈ ਜਿਸ ਉੱਪਰ 22ਲੱਖ ਦੀ ਲਾਗਤ ਹੋਣਗੇ ।ਅਤੇ ਬਾਕੀ ਰਹਿੰਦੇ ਛੇ ਕਮਰਿਆਂ ਦੀ ਤਿਆਰੀ ਜੋ ਚੱਲ ਰਹੀ ਹੈ ਉਸ ਵਿੱਚ ਚਰਨਜੀਤ ਸਿੰਘ ਸ਼ਰਮਾ ਫਿਨਲੈਂਡ ਵਾਲਿਆਂ ਦੇ ਸਹਿਯੋਗ ਨਾਲ ਸਾਬਕਾ ਸਰਪੰਚ  ਸਵਾ : ਕਾਕਾ ਸਿੰਘ ਦੇ ਸਪੁੱਤਰ ਕਰਨੈਲ ਸਿੰਘ,ਕਲਵੰਤ ਸਿੰਘ ਬਲਦੇਵ ਸਿੰਘ ਵਲੋ 1 ਲੱਖ ਰੂਪਏ,ਸੰਤ ਸਤਵੰਤ ਸਿੰਘ ਜੀ ਡੇਰਾ ਸੱਤੇਆਣਾ ਵਲੋ 50 ਹਜਾਰ ,ਸਕੂਲ ਦੇ ਪ੍ਰਿਸੀ ਪਾਲ ਅਸਵਨੀ ਸਰਮਾ ਦੇ ਬੇਟੇ ਵਲੋ 50 ਹਜਾਰ ਰੂਪਏ ,ਸਾਬਕਾ ਸਰਪੰਚ ਨਿਰਮਲ ਸਿੰਘ ਵਲੋ 1 ਲੱਖ,ਅਤੇ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਵੀ 1 ਲੱਖ ਰੁਪਏ ਦਾ  ਸਕੂਲ ਦੇ ਕਮਰੇ ਤਿਆਰ ਕਰਨ ਲਈ  ਯੋਗਦਾਨ ਪਾਇਆ ਗਿਆ !ਇਸ ਮੌਕੇ ਤੇ ਪਿੰਡ ਦੇ ਸਰਪੰਚ ਹਰਨੇਕ ਸਿੰਘ ਅਤੇ ਸਮਾਜ ਸੇਵੀ ਸਤਵੰਤ ਸਿੰਘ ਬੁੱਘੀਪੁਰਾ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਅਤੇ ਸੰਤ ਮਹਾਂਪੁਰਸ਼ ਸੰਤ ਸਤਵੰਤ ਸਿੰਘ ਸਤਿਆਣਾ ਨੂੰ ਸਕੂਲ ਵਿਚ ਪਹੁੰਚਣ ਤੇ ਜੀ ਆਇਆਂ ਆਖਿਆ ਇਸ ਮੌਕੇ ਤੇ ਉਨ੍ਹਾਂ ਆਖਿਆ ਕਿ ਚਰਨਜੀਤ ਸ਼ਰਮਾ ਫਿਨਲੈਂਡ ਜਿਨ੍ਹਾਂ ਨੇ ਹਮੇਸ਼ਾਂ ਹੀ ਨਗਰ ਦੀ ਭਲਾਈ ਲਈ ਵੱਡੇ ਪੱਧਰ ਤੇ ਕਦਮ ਚੁੱਕੇ ਅਤੇ ਪਿੰਡ ਨੂੰ ਵਧੇਰੇ ਦਾਨ ਦੇ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਉਨ੍ਹਾਂ ਕਿਹਾ ਕਿ ਜਿਸ ਵੀ ਦਾਨੀ ਪਰਿਵਾਰ ਨੇ ਸਕੂਲ ਦੀ ਇਮਾਰਤ ਨੂੰ ਬਣਾਉਣ ਲਈ ਦਾਨ ਦਿੱਤਾ ਹੈ ਉਸ ਦਾ ਸੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਇਸ ਮੌਕੇ ਤੇ ਸਤਵੰਤ ਸਿੰਘ ਨੇ ਕਿਹਾ ਕਿ ਸਕੂਲ ਇਕ ਅਜਿਹਾ ਮੰਦਰ ਹੈ ਜਿਸ ਵਿੱਚ ਦਿੱਤਾ ਦਾਨ ਹਮੇਸ਼ਾ ਪਰਿਵਾਰ ਦੇ ਵਾਧੇ ਲਈ ਵਰਦਾਨ ਸਾਬਤ ਹੁੰਦਾ ਹੈ ।ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਅਸਵਨੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਅਤੇ ਇਨ੍ਹਾਂ ਕੰਮਾਂ ਵਿੱਚ ਬੈਠਣ ਤੋਂ ਵੀ ਸਕੂਲ ਦੇ ਅਧਿਆਪਕ ਅਤੇ ਬੱਚੇ ਡਰਦੇ ਸਨ ਅੱਜ ਇਹ ਸਕੂਲ ਦਾਨੀ ਪਰਿਵਾਰਾਂ ਅਤੇ ਨਗਰ ਦੇ ਸਹਿਯੋਗ ਨਾਲ ਇਲਾਕੇ ਦੇ ਸਕੂਲਾਂ ਵਿੱਚੋਂ ਸਭ ਤੋਂ ਮੋਹਰੀ ਸਕੂਲ ਬਣ ਕੇ ਉਭਰੇਗਾ !ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਸਵਨੀ ਸਰਮਾ  ਨੇ ਡੇਰਾ ਸਤਿਆਣਾ ਦੇ ਮੁਖੀ ਸੰਤ ਸਤਵੰਤ ਸਿੰਘ ਜੀ ਅਤੇ ਚਰਨਜੀਤ ਸਿੰਘ ਸ਼ਰਮਾ ਫਿਨਲੈਡ ਤੇ ਦਾਨੀ ਪਰਿਬਾਰਾ ਦਾ ਧੰਨਵਾਦ ਕੀਤਾ!ਜਿਹਾ ਕਿ ਅਜਿਹੇ ਵਿੱਦਿਆ ਦੇ ਮੰਦਰ ਸੰਤਾ ਮਹਾਪੁਰਸਾ  ਸਮਾਜ ਸੇਵੀ ,ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ ।ਇਸ ਸਮਾਗਮ ਵਿੱਚ ਪ੍ਰਧਾਨ ਸਾਰਜੰਟ ਕਲੱਬ ਬੁੱਘੀਪੁਰਾ,ਸਾਬਕਾ ਸਰਪੰਚ ਨਿਰਮਲ ਸਿੰਘ ,ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *