ਨਿਹਾਲ ਸਿੰਘ (ਕੀਤਾ ਬਾਰੇਵਾਲਾ ਜਗਸੀਰ ਪੱਤੋ ) ਬਲਾਕ ਨਿਹਾਲ ਸਿੰਘ ਵਾਲਾ ਅਧੀਨ ਆਉਦੇ ਪਿੰਡ ਬਾਰੇਵਾਲਾ ਵਿਖੇ ਉਸ ਸਮੇ ਆਮ ਆਦਮੀ ਪਾਰਟੀ ਨੂੰ ਭਾਰੀ ਸਮਰਥਨ ਮਿਲਿਆ ।। ਜਦੋ ਪਿੰਡ ਬਾਰੇਵਾਲਾ ਦੇ ਨੌਜਵਾਨਾ ਬਜੁਰਗਾ ਬੀਬੀਆ ਵੱਲੋ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ।। ਇਸ ਸਮੇ ਕਾਂਗਰਸ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ ਮਜੌਦਾ ਪੰਚਾਇਤ ਮੈਬਰ ਕੁਲਦੀਪ ਸਿੰਘ ਬਰਾੜ ਬਾਰੇਵਾਲਾ ਨੇ ਦੱਸਿਆ ਕਿ ਆਸੀ ਰਵਾਇਤੀ ਪਾਰਟੀਆ ਤੋ ਅੱਕ ਚੁੱਕੇ ਹਾਂ।। ਉਨਾ ਨੇ ਸੱਤਰ ਸਾਲਾ ਤੋ ਸਾਨੂੰ ਲੁੱਟਣ ਦੇ ਸਿਵਾਏ ਕੁਝ ਨੀ ਕੀਤਾ ਹੁਣ ਆਮ ਆਦਮੀ ਪਾਰਟੀ ਤੋ ਸਾਨੂੰ ਬਹੁਤ ਆਸ ਜਾਗੀ ਹੈ।। ਇਸ ਲਈ ਬਦਲਾਅ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਤੇ ਭਾਰੀ ਬਹੁਮਤ ਨਾਲ ਮਨਜੀਤ ਬਿਲਾਸਪੁਰ ਜੀ ਨੂੰ ਜਿਤਾਵਾਗੇ ।। ਇਸ ਸਮੇ ਪੰਚ ਕੁਲਦੀਪ ਸਿੰਘ ਬਰਾੜ ਬਾਰੇਵਾਲਾ ਮੁਕੰਦ ਸਿੰਘ ਕੰਧੀ ਬਾਰੇਵਾਲਾ ਮੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਬਜੁਰਗ ਬੀਬੀਆ ਹਾਜਰ ਸਨ।।