ਪਿੰਡ ਦੌਲੇ ਵਾਲਾ ਵਿਖੇ ਖੇਡ ਗਰਾਊਂਡ ਦੀ ਚਿਰਾ ਤੋਂ ਲਟਕਦੀ ਮੰਗ ਨੂੰ ਪਿਆ ਬੂਰ, ਵਿਧਾਇਕ ਲਾਡੀ ਢੋਸ ਨੇ ਕਰਵਾਈ ਜ਼ਮੀਨ ਮੁਹੱਈਆ:- ਸਰਪੰਚ ਸੁਖਵਿੰਦਰ
ਕੋਟ ਈਸੇ ਖਾਂ 15 ਜੁਲਾਈ(ਜਸਵੀਰ ਪੁੜੈਣ ) ਇਥੋਂ ਕੋਈ ਤਿੰਨ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਦੌਲੇ ਵਾਲਾ ਵਿਖੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੀ ਸਿਹਤ ਵਲ ਤਵੱਜੋ ਦੇਣ ਦੇ ਮਕਸਦ ਨਾਲ ਬੜੇ ਚਿਰਾਂ ਤੋਂ ਇਥੋਂ ਦੇ ਨੌਜਵਾਨ ਵਰਗ ਵੱਲੋਂ ਖੇਡ ਗਰਾਊਂਡ ਬਨਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰੰਤੂ ਹੁਣ ਜਦੋਂ ਇਸੇ ਮੰਗ ਨੂੰ ਲੈ ਕੇ ਇਥੋਂ ਦੇ ਸਰਪੰਚ ਸ੍ਰੀ ਸੁਖਵਿੰਦਰ ਸਿੰਘ ਫੰਗੂ ਵਲੋਂ ਨੌਜਵਾਨ ਵਫਦ ਦੀ ਅਗਵਾਈ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸ੍ਰੀ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਕੇ ਇਸ ਮੰਗ ਸਬੰਧੀ ਬੇਨਤੀ ਕੀਤੀ ਗਈ ਤਾਂ ਉਹਨਾਂ ਪੂਰੀ ਦਿਲਚਸਪੀ ਲੈਂਦਿਆ ਇਸਤੇ ਪਹਿਲ ਦੇ ਆਧਾਰ ਤੇ ਗੌਰ ਫਰਮਾਉਦਿਆ ਖੇਡ ਗਰਾਊਂਡ ਲਈ ਪੰਚਾਇਤੀ ਜਮੀਨ ਵਿੱਚੋਂ ਚਾਰ ਕਿਲੇ ਜਮੀਨ ਛੱਡਣ ਸਬੰਧੀ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜਿਸ ਨੂੰ ਅੱਜ ਸਰਪੰਚ ਵੱਲੋਂ ਟਰੈਕਟਰ ਲਗਾ ਕੇ ਇਸ ਨੂੰ ਪੱਧਰਾ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਹਾਜਰ ਸਰਪੰਚ ਸੁਖਵਿੰਦਰ ਸਿੰਘ ਫੰਗੂ ਵੱਲੋਂ ਪਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਗਿਆ ਕਿ ਪਿੰਡ ਦੇ ਨੋਜਵਾਨਾਂ ਦੀ ਇਹ ਮੰਗ ਕਾਫ਼ੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ ਜਿਸ ਨੂੰ ਪੂਰਾ ਕਰਨ ਦਾ ਸਿਹਰਾ ਹਲਕਾ ਵਿਧਾਇਕ ਲਾਡੀ ਢੋਸ ਦੇ ਖਾਤੇ ਵਿਚ ਆਉਂਦਾ ਹੈ ਜਿਸ ਦਾ ਪਿੰਡ ਦੇ ਨੌਜਵਾਨ ਵਰਗ ਅਤੇ ਮੋਹਤਬਾਰਾਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ! ਉਨ੍ਹਾਂ ਕਿਹਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾ ਵਾਲੇ ਪਾਸੇ ਮੋੜਨਾ ਇਕ ਅਹਿਮ ਅਤੇ ਢੁਕਵਾਂ ਉਪਰਾਲਾ ਹੈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਸੁੱਖਚੈਨ ਸਿੰਘ, ਬਲਵੰਤ ਸਿੰਘ ਗੁਪਤਾ ਅਤੇ ਸ਼ੰਭੂ ਸਾਰੇ ਪੰਚ, ਰਸਾਲ ਸਿੰਘ ਨੰਨੂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਦੇਵ ਸਿੰਘ ਮਨੇਸ਼ ਅਤੇ ਕਲੱਬ ਮੈਂਬਰ, ਸੁਖਵਿੰਦਰ ਸਿੰਘ ਗੰਜੂ, ਜੱਗਾ ਸਿੰਘ ਸਾਬਕਾ ਫੌਜੀ, ਦੇਬਨ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਚੂਹੜ ਸਿੰਘ, ਜੱਜ ਗਾਬਾ, ਅਮਰੀਕ ਚਾਨੀ, ਲੱਖੀ ਬਾਬਾ ਸ਼ੇਰ ਸਿੰਘ ਟਾਵਰ ਵਾਲੇ, ਕੁਲਵਿੰਦਰ ਸਿੰਘ ਅਤੇ ਰਿੰਕੂ ਗਾਬਾ ਆਦਿ ਹਾਜ਼ਰ ਸਨ।
ਤਸਵੀਰ ਕਾਲੜਾ :- ਪਿੰਡ ਦੌਲੇ ਵਾਲ ਵਿਖੇ ਖੇਡ ਗਰਾਉਡ ਨੂੰ ਪੱਧਰਾ ਕਰਵਾਉਂਦੇ ਹੋਏ ਸਰਪੰਚ ਸੁਖਵਿੰਦਰ ਸਿੰਘ ਫੰਗੂ ਅਤੇ ਪਿੰਡ ਨਿਵਾਸੀ
ਨੇ ਕਰਵਾਈ ਜ਼ਮੀਨ ਮੁਹੱਈਆ:- ਸਰਪੰਚ ਸੁਖਵਿੰਦਰ
ਕੋਟ ਈਸੇ ਖਾਂ 13 ਜੁਲਾਈ(ਨਿਰਮਲ ਸਿੰਘ ਕਾਲੜਾ) ਇਥੋਂ ਕੋਈ ਤਿੰਨ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਦੌਲੇ ਵਾਲਾ ਵਿਖੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੀ ਸਿਹਤ ਵਲ ਤਵੱਜੋ ਦੇਣ ਦੇ ਮਕਸਦ ਨਾਲ ਬੜੇ ਚਿਰਾਂ ਤੋਂ ਇਥੋਂ ਦੇ ਨੌਜਵਾਨ ਵਰਗ ਵੱਲੋਂ ਖੇਡ ਗਰਾਊਂਡ ਬਨਾਉਣ ਦੀ ਮੰਗ ਕੀਤੀ ਜਾ ਰਹੀ ਸੀ ਪਰੰਤੂ ਹੁਣ ਜਦੋਂ ਇਸੇ ਮੰਗ ਨੂੰ ਲੈ ਕੇ ਇਥੋਂ ਦੇ ਸਰਪੰਚ ਸ੍ਰੀ ਸੁਖਵਿੰਦਰ ਸਿੰਘ ਫੰਗੂ ਵਲੋਂ ਨੌਜਵਾਨ ਵਫਦ ਦੀ ਅਗਵਾਈ ਕਰਦਿਆਂ ਹਲਕਾ ਧਰਮਕੋਟ ਦੇ ਵਿਧਾਇਕ ਸ੍ਰੀ ਦਵਿੰਦਰ ਜੀਤ ਸਿੰਘ ਲਾਡੀ ਢੋਸ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਕੇ ਇਸ ਮੰਗ ਸਬੰਧੀ ਬੇਨਤੀ ਕੀਤੀ ਗਈ ਤਾਂ ਉਹਨਾਂ ਪੂਰੀ ਦਿਲਚਸਪੀ ਲੈਂਦਿਆ ਇਸਤੇ ਪਹਿਲ ਦੇ ਆਧਾਰ ਤੇ ਗੌਰ ਫਰਮਾਉਦਿਆ ਖੇਡ ਗਰਾਊਂਡ ਲਈ ਪੰਚਾਇਤੀ ਜਮੀਨ ਵਿੱਚੋਂ ਚਾਰ ਕਿਲੇ ਜਮੀਨ ਛੱਡਣ ਸਬੰਧੀ ਢੁਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਜਿਸ ਨੂੰ ਅੱਜ ਸਰਪੰਚ ਵੱਲੋਂ ਟਰੈਕਟਰ ਲਗਾ ਕੇ ਇਸ ਨੂੰ ਪੱਧਰਾ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਹਾਜਰ ਸਰਪੰਚ ਸੁਖਵਿੰਦਰ ਸਿੰਘ ਫੰਗੂ ਵੱਲੋਂ ਪਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਗਿਆ ਕਿ ਪਿੰਡ ਦੇ ਨੋਜਵਾਨਾਂ ਦੀ ਇਹ ਮੰਗ ਕਾਫ਼ੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ ਜਿਸ ਨੂੰ ਪੂਰਾ ਕਰਨ ਦਾ ਸਿਹਰਾ ਹਲਕਾ ਵਿਧਾਇਕ ਲਾਡੀ ਢੋਸ ਦੇ ਖਾਤੇ ਵਿਚ ਆਉਂਦਾ ਹੈ ਜਿਸ ਦਾ ਪਿੰਡ ਦੇ ਨੌਜਵਾਨ ਵਰਗ ਅਤੇ ਮੋਹਤਬਾਰਾਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ! ਉਨ੍ਹਾਂ ਕਿਹਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾ ਵਾਲੇ ਪਾਸੇ ਮੋੜਨਾ ਇਕ ਅਹਿਮ ਅਤੇ ਢੁਕਵਾਂ ਉਪਰਾਲਾ ਹੈ । ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ, ਬੂਟਾ ਸਿੰਘ, ਸੁੱਖਚੈਨ ਸਿੰਘ, ਬਲਵੰਤ ਸਿੰਘ ਗੁਪਤਾ ਅਤੇ ਸ਼ੰਭੂ ਸਾਰੇ ਪੰਚ, ਰਸਾਲ ਸਿੰਘ ਨੰਨੂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਦੇਵ ਸਿੰਘ ਮਨੇਸ਼ ਅਤੇ ਕਲੱਬ ਮੈਂਬਰ, ਸੁਖਵਿੰਦਰ ਸਿੰਘ ਗੰਜੂ, ਜੱਗਾ ਸਿੰਘ ਸਾਬਕਾ ਫੌਜੀ, ਦੇਬਨ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਚੂਹੜ ਸਿੰਘ, ਜੱਜ ਗਾਬਾ, ਅਮਰੀਕ ਚਾਨੀ, ਲੱਖੀ ਬਾਬਾ ਸ਼ੇਰ ਸਿੰਘ ਟਾਵਰ ਵਾਲੇ, ਕੁਲਵਿੰਦਰ ਸਿੰਘ ਅਤੇ ਰਿੰਕੂ ਗਾਬਾ ਆਦਿ ਹਾਜ਼ਰ ਸਨ।