ਨੌਹਰੀਆ ਹਸਪਤਾਲ ਧਰਮਕੋਟ ਵਿੱਚ ਕੋਰੋਨਾ ਵੈਕਸੀਨ ਦੇ ਟੀਕੇ ਲਗਾਉਂਦੀ ਹੋਈ ਸਿਹਤ ਵਿਭਾਗ ਦੀ ਟੀਮ
ਧਰਮਕੋਟ -( ਰਿੱਕੀ ਕੈਲਵੀ)
ਡਾ ਅਮਰਪ੍ਰੀਤ ਕੌਰ ਬਾਜਵਾ ਸਿਵਲ ਸਰਜਨ ਮੋਗਾ ਦੇ ਨਿਰਦੇਸ਼ ਅਨੁਸਾਰ ਡਾ ਰਾਕੇਸ਼ ਕੁਮਾਰ ਬਾਲੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਦੀ ਅਗਵਾਈ ਵਿਚ ਅੱਜ ਸਿਹਤ ਵਿਭਾਗ ਵੱਲੋਂ ਨੌਹਰੀਆ ਹਸਪਤਾਲ ਧਰਮਕੋਟ ਵਿਖੇ ਕੋਰੋਨਾ ਵੈਕਸਿਨ ਦਾ ਕੈਂਪ ਲਗਾਇਆ ਗਿਆ । ਜਿਸ ਵਿੱਚ ਸਿਹਤ ਵਿਭਾਗ ਦੀ ਵੈਕਸੀਨੇਸ਼ਨ ਟੀਮ ਹਰਵਿੰਦਰ ਕੌਰ, ਵੀਰਪਾਲ ਕੌਰ ਤੇ ਪਰਮਿੰਦਰ ਕੁਮਾਰ ਨੇ ਪਹੁੰਚ ਕੇ ਲੋਕਾਂ ਦੇ ਵੈਕਸੀਨ ਲਗਾਈ । ਇਸ ਸਮੇਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਅੱਜ ਅਠਾਰਾਂ ਸਾਲ ਤੋਂ ਉੱਪਰ ਵਾਲੇ ਹਰੇਕ ਵਿਅਕਤੀ ਦੇ ਵੈਕਸੀਨ ਦੀ ਪਹਿਲੀ ਅਤੇ ਦੂਸਰੀ ਖ਼ੁਰਾਕ ਲਗਾਈ ਗਈ ਹੈ ਜਿਸ ਵਿਚ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਪਹੁੰਚ ਕੇ ਇਹ ਵੈਕਸੀਨ ਲਗਵਾਈ , ਇਸ ਸਮੇਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਆਸ਼ਾ ਵਰਕਰ ਲਖਵੀਰ ਕੌਰ, ਸਤਨਾਮ ਕੌਰ ਤੇ ਕੁਲਦੀਪ ਕੌਰ ਵੀ ਹਾਜ਼ਰ ਸਨ ਅਖੀਰ ਵਿਚ ਹਸਪਤਾਲ ਵੱਲੋਂ ਬਾਊ ਉਗਰਸੈਨ ਨੌਹਰੀਆ, ਡਾ ਰਿਤੂ ਰੈਨਾ ਅਤੇ ਹਰਪ੍ਰੀਤ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ