ਜ਼ਿਲਾ ਰੋਜ਼ਗਾਰ ਅਫ਼ਸਰ ਨੇ ਕੀਤੀ ਸਬੰਧਤ ਵਿਭਾਗਾਂ ਨਾਲ ਮੀਟਿੰਗ
ਮੋਗਾ, 2 ਨਵੰਬਰ /ਜਗਰਾਜ ਗਿੱਲ ਮਨਪ੍ਰੀਤ ਮੋਗਾ/
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਨੋਜਵਾਨਾ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇਣ ਲਈ ਬਿਹਤਰ ਸਕੀਮਾਂ ਚਲਾਈਆਂ ਜਾ ਰਹੀਆ ਹਨ ਜਿਸ ਤਹਿਤ ਨੂੰ ਨੋਜਵਾਨਾ ਨੂੰ ਵੱਧ ਤੋ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮਿਸ਼ਨ ਅਧੀਨ ਪੰਜਾਬ ਸਰਕਾਰ ਵੱਲੋ ਦਸੰਬਰ 2020 ਵਿੱਚ ਇੱਕ ਮੈਗਾ ਸਵੈ ਰੋਜ਼ਗਾਰ ਲੋਨ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਚਾਹਵਾਨ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਲੋਨ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਜ਼ਿਲਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟੇ੍ਰਨਿੰਗ ਅਫਸਰ ਮੋਗਾ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿੳਰੋ ਮੋਗਾ ਵਿਖੇ ਇੱਕ ਮੀਟਿੰਗ ਕੀਤੀ ਗਈ ਹੈ। ਸ੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਦਸੰਬਰ 2020 ਮਹੀਨੇ ਵਿੱਚ ਕਰਵਾਏ ਜਾ ਰਹੇ ਸਵੈ ਰੋਜ਼ਗਾਰ ਲੋਨ ਮੇਲਿਆਂ ਦੀਆਂ ਤਿਆਰੀਆਂ ਕਰਨਾ ਸੀ। ਇਸ ਮੀਟਿੰਗ ਵਿੱਚ ਲੀਡ ਬੈਂਕ ਮੈਨੇਜਰ, ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ, ਡਿਪਟੀ ਡਾਇਰੈਕਟਰ ਪਸ਼ੂ ਪਾਲਨ,ਡਿਪਟੀ ਡਾਇਰੈਕਟਰ ਡੇਅਰੀ ਵਿਭਾਗ,ਡਿਪਟੀ ਡਾਇਰੈਕਟਰ ਮੱਛੀ ਪਾਲਨ, ਐਸ.ਸੀ ਕਾਰਪੋਰੇਸ਼ਨ, ਬੀ.ਸੀ ਕਾਰਪੋਰੇਸ਼ਨ,ਜ਼ਿਲਾ ਖੇਤੀਬਾੜੀ ਅਫਸਰ,ਆਦਿ ਨੁਮਾਇਦਿਆ ਵੱਲੋ ਸਿਰਕਤ ਕੀਤੀ ਗਈ। ਜ਼ਿਲਾ ਰੋਜ਼ਗਾਰ ਅਫਸਰ ਵੱਲੋ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਸਕੀਮ ਮੁਦਰਾ ਯੋਜਨਾ, ਸਟੈਡਅਪ ਇੰਡੀਆਂ ਆਦਿ ਸਕੀਮਾਂ ਅਧੀਨ ਪ੍ਰਾਰਥੀ ਆਪਣਾ ਕੰਮ ਸ਼ੁਰੂ ਕਰਨ ਲਈ ਸਵੈਂ ਰੋਜ਼ਗਾਰ ਲੋਨ ਪ੍ਰਾਪਤ ਕਰ ਸਕਦੇ ਹਨ। ਇਹਨਾਂ ਸਕੀਮਾਂ ਅਧੀਨ ਸਰਕਾਰ ਵੱਲੋ ਸਬਸਿਡੀ ਵੀ ਦਿੱਤੀ ਜਾਂਦੀ ਹੈ। ਜਿਹੜੇ ਪ੍ਰਾਰਥੀ ਮੁਦਰਾ ਯੋਜਨਾ ਅਧੀਨ ਸਵੈਂ ਰੋਜ਼ਗਾਰ ਸਥਾਪਿਤ ਕਰਨਾ ਚਾਹੁੰਦੇ ਹਨ ਉਹ ਪ੍ਰਾਰਥੀ ਸਬੰਧੰਤ ਬੈਂਕ ਬਰਾਂਚ ਕੋਲ ਆਪਣੀ ਅਰਜੀ ਭਰ ਸਕਦੇ ਹਨ ਜਿਥੇ ਪ੍ਰਾਰਥੀ ਦਾ ਆਪਣਾ ਖਾਤਾ ਚੱਲ ਰਿਹਾ ਹੈ। ਇਸ ਤੋ ਇਲਾਵਾਂ ਪ੍ਰਾਰਥੀ ਜੇਕਰ ਕਿਸੇ ਹੋਰ ਸਕੀਮ ਅਧੀਨ ਸਵੈ ਰੋਜ਼ਗਾਰ ਲੋਨ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਉਹ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਤੋ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।