ਮੋਗਾ (ਬਿਓਰੋ)
ਮੋਗਾ ਨੇੜਲੇ ਪਿੰਡ ਜਨੇਰ ਦੇ ਨਸ਼ਾ ਛਡਾਊ ਕੇਂਦਰ ਚ ਅੱਜ ਸਵੇਰੇ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਪਰਦੀਪ ਕੁਮਾਰ ਪੁੱਤਰ ਰਾਧੇਸ਼ਾਮ ਵਾਸੀ ਜਗਰਾਓਂ ਦਾ ਰਹਿਣ ਵਾਲਾ ਸੀ ਜਿਸ ਦੀ ਕੀਮਤ ਕਰੀਬ 26 ਸਾਲ ਹੈ। ਜਿਸ ਨੇ ਅੱਜ ਸਵੇਰੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮੌਕੇ ਤੇ ਪਹੁੰਚੇ ਧਰਮਕੋਟ ਤੋਂ ਐਸ ਡੀ ਐਮ ਸ੍ਰੀ ਮਤੀ ਚਾਰੂਮਿਤਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਪਤਾ ਚੱਲਿਆ ਸੀ ਨਸ਼ਾ ਛੁਡਾਊ ਕੇਂਦਰ ਦੇ ਵਿਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਹੈ ਅਸੀਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜਿਸ ਤਰ੍ਹਾਂ ਦੀ ਵੀ ਜਾਣਕਾਰੀ ਹੋਵੇਗੀ ਉਹ ਮੀਡੀਆ ਨਾਲ ਸਾਂਝੀ ਕੀਤੀ ਜਾਵੇਗੀ ।