ਕਿਸਾਨੀ ਸੰਘਰਸ਼ ਚ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਸ਼ਰਧਾਂਜਲੀ
ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ ਰਿੱਕੀ ਕੈਲਵੀ)
ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਦੀ ਮਹੀਨੇਵਾਰ ਸਾਹਿਤਕ ਮੀਟਿੰਗ ਸਥਾਨਕ ਸਰਕਾਰੀ ਹਾਈ ਸਕੂਲ (ਲੜਕੇ )ਵਿਖੇ ਸਭਾ ਦੇ ਪ੍ਰਧਾਨ ਜੀਵਨ ਸਿੰਘ ਹਾਣੀ ਦੀ ਅਗਵਾਈ ਹੇਠ ਹੋਈ ਇਸ ਸਮੇਂ ਜ਼ੀਰਾ ਸੁੱਖੇਵਾਲਾ ਧਰਮਕੋਟ ਅਤੇ ਹੋਰ ਇਲਾਕਿਆਂ ਤੋਂ ਭਰਵੀਂ ਗਿਣਤੀ ਚ ਸਾਹਿਤਕਾਰ ਪੁੱਜੇ ਸਭ ਤੋਂ ਪਹਿਲਾਂ ਦਿੱਲੀ ਕਿਸਾਨ ਸੰਘਰਸ਼ ਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਸਮੂਹ ਸਾਹਿਤਕਾਰ ਵੀਰਾਂ ਵੱਲੋਂ ਸਰਬਸੰਮਤੀ ਨਾਲ ਕਿਸਾਨੀ ਅੰਦੋਲਨ ਦੇ ਹੱਕ ਚ ਮਤਾ ਪਾਸ ਕਰਦਿਆਂ ਕਿਹਾ ਕਿ ਜਲਦੀ ਹੀ ਰੋਸ ਮਾਰਚ ਕੱਢਿਆ ਜਾਵੇਗਾ ਉਪਰੰਤ ਆਯੋਜਿਤ ਕਵੀ ਦਰਬਾਰ ਸਮੇਂ ਸੁਖਵਿੰਦਰ ਕਾਲਾ, ਵਿਵੇਕ ਬਾਲ ਲੇਖਕ, ਨਛੱਤਰ ਸਿੰਘ ਲਾਲੀ,
ਖੇਤਪਾਲ ਸਿੰਘ, ਜਸਵਿੰਦਰ ਸੰਧੂ, ਬਲਵਿੰਦਰ ਸਿੰਘ ਬੀ ਏ ਹਰੀ ਸਿੰਘ ਸੰਧੂ ਸੁੱਖੇਵਾਲਾ ,ਜੀਤਾ ਸਿੰਘ ਨਾਰੰਗ ਸਰਪ੍ਰਸਤ ਯਸ਼ਪਾਲ ਗੁਲਾਟੀ, ਜੀਵਨ ਸਿੰਘ ਹਾਣੀ ਮਖੂ ਮਾਸਟਰ ਸ਼ਮਸ਼ੇਰ ਸਿੰਘ, ਪਿੱਪਲ ਸਿੰਘ ਜ਼ੀਰਾ, ਪਵਨ ਅਰੋਡ਼ਾ ,ਜਸਵੰਤ ਸਿੰਘ ਗੋਗੀਆਂ ,ਗੁਰਪ੍ਰੀਤ ਸਿੰਘ ਭੁੱਲਰ ਗੁਰਸ਼ਰਨ ਸਿੰਘ ਆਦਿ ਸਾਹਿਤਕਾਰਾਂ ਨੇ ਨਵੇਂ ਵਰ੍ਹੇ 2021 ਦੇ ਸੁਆਗਤ ਕਿਸਾਨੀ ਸੰਘਰਸ਼ ਦੇ ਹੱਕ ਚ ਅਤੇ ਹੋਰ ਵਿਸ਼ਿਆਂ ਸਬੰਧਤ ਰਚਨਾਵਾਂ ਪੇਸ਼ ਕਰਕੇ ਮਾਹੌਲ ਨੂੰ ਸਾਹਿਤਕ ਰੰਗ ਪ੍ਰਦਾਨ ਕੀਤਾ ਜ਼ਿਕਰਯੋਗ ਹੈ ਕਿ ਹਰ ਰਚਨਾਂ ਉਪਰੰਤ ਸਾਹਿਤਕ ਮਾਹਿਰਾਂ ਵੱਲੋਂ ਵਿਚਾਰ ਪੇਸ਼ ਕਰਦਿਆਂ ਰਚਨਾਕਾਰ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਵਧੀਆ ਸੇਧ ਦਿੱਤੀ ਗਈ ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਯਸ਼ਪਾਲ ਗੁਲਾਟੀ ਵੱਲੋਂ ਨਿਭਾਈ ਗਈ ਸਮਾਪਤੀ ਸਮੇਂ ਸਭ ਦਾ ਧੰਨਵਾਦ ਪ੍ਰਧਾਨ ਜੀਵਨ ਸਿੰਘ ਹਾਣੀ ਅਤੇ ਵਿਵੇਕ ਬਾਲ ਵੱਲੋਂ ਕੀਤਾ ਗਿਆ ।