• Fri. Nov 22nd, 2024

ਨਜਾਇਜ ਮਾਈਨਿੰਗ ਕਰਨ ਦੇ ਦੋਸ਼ਾਂ ਹੇਠ ਇਕ ਟਿੱਪਰ, ਚਾਰ ਟਰੈਕਟਰ ਟਰਾਲੀਆਂ ਸਮੇਤ 6 ਦੋਸ਼ੀ ਕਾਬੂ

ByJagraj Gill

Mar 5, 2020

ਮੋਗਾ 5 ਮਾਰਚ ( ਮਿੰਟੂ ਖੁਰਮੀ, ਕੁਲਦੀਪ ਸਿੰਘ)ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਵੱਲੋਂ ਨਜਾਇਜ ਮਾਈਨਿੰਗ ਨੂੰ ਰੋਕਣ ਸਬੰਧੀ ਮਿਲੇ ਹੁਕਮਾਂ ਅਨੁਸਾਰ, ਨਜਾਇਜ ਮਾਈਨਿੰਗ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਦੌਰਾਨ ਮੋਗਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਏ.ਐਸ.ਆਈ ਨਾਹਰ ਸਿੰਘ ਥਾਣਾ ਸਦਰ ਮੋਗਾ ਪਾਸ ਗਸ਼ਤ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਵਲਟੋਆ ਜਿਲ੍ਹਾ ਫਿਰੋਜਪੁਰ ਆਪਣੇ ਟਰੈਕਟਰ ਨੰਬਰੀ ਪੀ.ਬੀ.ਜੀਰੋ ਚਾਰ ਡੀ 5288 ਮਾਰਕਾ 5911 ਸਮੇਤ ਟਰਾਲਾ ਪਰ, ਇਕਬਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਵਲਟੋਆ ਜਿਲ੍ਹਾ ਫਿਰੋਜਪੁਰ ਆਪਣੇ ਟਰੈਕਟਰ ਸੋਨਾਲੀਕਾ 60 ਬਿਨ੍ਹਾ ਨੰਬਰੀ ਸਮੇਤ ਟਰਾਲਾ ਪਰ ਬਿਨ੍ਹਾ ਪਰਚੀ ਤੋਂ ਪਿੰਡ ਟਿੰਡਵਾ ਨੇੜੇ ਜੀਰਾ, ਬੂਟਾ ਸਿੰਘ ਪੁੱਤਰ ਜਸਵਰਨ ਸਿੰਘ ਟਰੈਕਟਰ ਮਾਲਕ ਸਮੇਤ ਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀਆਨ ਬਿਲਾਸਪੁਰ ਟਰੈਕਟਰ ਨੰਬਰ PB 29 Q 3965 ਮਾਰਕਾ ਸੋਨਾਲੀਕਾ 750 ਸਮੇਤ ਟਰਾਲਾ ਪਰ ਬਿਨ੍ਹਾ ਪਰਚੀ ਤੋਂ ਪਿੰਡ ਚੱਬਾ ਨੇੜੇ ਜੀਰਾ ਤੋਂ ਨਜਾਇਜ ਮਾਈਨਿੰਗ ਕਰਕੇ ਰੇਤਾ ਚੋਰੀ ਕਰਕੇ ਟਰਾਲਿਆ ਵਿੱਚ ਭਰ ਲਿਆ ਰਹੇ ਸਨ। ਜਿਸ ਪਰ ਏ.ਐਸ.ਆਈ ਨਾਹਰ ਸਿੰਘ ਨੇ ਮੁਖਬਰੀ ਦੇ ਅਧਾਰ ਪਰ ਮੁਕੱਦਮਾ ਨੰਬਰ 18 ਮਿਤੀ 05.03.2020 ਅ/ਧ 379 ਭ:ਦ, 21 ਮਾਈਨਿੰਗ ਐਕਟ 1952 ਥਾਣਾ ਸਦਰ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਏ.ਐਸ.ਆਈ ਨਾਹਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਚਾਰਾ ਦੋਸ਼ੀਆ ਨੂੰ ਤਿੰਨਾਂ ਟਰੈਕਟਰਾਂ ਸਮੇਤ ਰੇਤਾ ਦੇ ਭਰੇ ਹੋਏ ਟਰਾਲੇ ਜੀ.ਟੀ ਰੋਡ ਤੋਂ ਕਾਬੂ ਕੀਤਾ ਗਿਆ। ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਰੇਤਾ ਲਿਆਉਣ ਬਾਰੇ ਅਲਾਟ ਹੋਏ ਖੱਡੇ ਦੀ ਕੋਈ ਵੀ ਪਰਚੀ ਪੇਸ਼ ਨਹੀ ਕੀਤੀ। ਇਸੇ ਤਰ੍ਹਾਂ ਹੀ ਏ.ਐਸ.ਆਈ ਹਰਜਿੰਦਰ ਸਿੰਘ ਪੁਲਿਸ ਚੌਂਕੀ ਫੋਕਲ ਪੁਆਇੰਟ ਮੋਗਾ ਪਾਸ ਗਸ਼ਤ ਦੌਰਾਨ ਮੁਖਬਰੀ ਹੋਈ ਕਿ ਦਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਧੱਲੇਕੇ, ਅੰਗਰੇਜ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਰੇੜਵਾਂ ਨਜਾਇਜ ਮਾਈਨਿੰਗ ਕਰਕੇ ਰੇਤਾ ਚੋਰੀ ਕਰਕੇ ਆਮ ਲੋਕਾਂ ਨੂੰ ਮਹਿੰਗੇ ਭਾਅ ਵੇਚਦੇ ਹਨ। ਅੱਜ ਵੀ ਇਹ ਦੋਨੇ ਜਣੇ ਟਿੱਪਰ ਅਤੇ ਸੋਨਾਲੀਕਾ ਟਰੈਕਟਰ ਸਮੇਤ ਟਰਾਲੇ ਪਰ ਰੇਤਾ ਚੋਰੀ ਕਰਕੇ, ਲੋਡ ਕਰਕੇ ਮੋਗਾ ਸ਼ਹਿਰ ਵੱਲ ਨੂੰ ਆ ਰਹੇ ਹਨ। ਜਿਸ ਪਰ ਮੁਖਬਰੀ ਦੇ ਅਧਾਰ ਪਰ ਮੁਕੱਦਮਾ ਨੰਬਰ 50 ਮਿਤੀ 05.03.2020 ਅ/ਧ 379,411 ਭ:ਦ, 21 ਮਾਈਨਿੰਗ ਐਕਟ 1952 ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਅਤੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਕੋਟਕਪੂਰਾ ਬਾਈਪਾਸ ਪਰ ਨਾਕਾਬੰਦੀ ਕਰਕੇ ਅੰਗਰੇਜ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਰੇੜਵਾਂ ਨੂੰ ਸੋਨਾਲੀਕਾ ਟਰੈਕਟਰ ਬਿਨ੍ਹਾ ਨੰਬਰੀ ਸਮੇਤ ਰੇਤਾ ਲੋਡ ਟਰਾਲਾ ਅਤੇ ਦਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਧੱਲਕੇ ਨੂੰ ਰੇਤਾ ਲੋਡ ਟਿੱਪਰ ਨੰਬਰ PB 23J 5805 ਕਾਬੂ ਕੀਤਾ ਗਿਆ। ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਰੇਤਾ ਲਿਆਉਣ ਬਾਰੇ ਅਲਾਟ ਹੋਏ ਖੱਡੇ ਦੀ ਕੋਈ ਵੀ ਪਰਚੀ ਪੇਸ਼ ਨਹੀ ਕੀਤੀ। ਉਕਤ ਵਿਅਕਤੀਆਂ ਪਾਸੋਂ ਗੈਰਕਾਨੂੰਨੀ ਮਾਈਨਿੰਗ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *