ਕਿਵੇਂ ਸਦੀਆਂ ਦੇ ਕਈ ਸਾਲੀ ਬੀਤੇ ਤੈਨੂੰ ਦੁੱਖੜੇ ਖੋਲ ਸੁਣਾਵਾਂ
ਕੁੱਲ ਦੁਨੀਆਂ ਸੀ ਤਾਰੀ ਤੇ ਤੈਨੂੰ ਦੱਸ ਕਿਵੇਂ ਭੁੱਲ ਜਾਵਾਂ
ਇੱਥੇ ਕੂੜ ਹੋਇਆ ਪ੍ਰਧਾਨ ਤੇ ਫਿਰਦੇ ਸੱਜਣ ਠੱਗ ਵਪਾਰੀ
ਬਾਬਾ ਜੀ ਤੇਰੇ ਦਰਸਨ ਨੂੰ ਦੁਨੀਆਂ ਲੱਭਦੀ ਫਿਰਦੀ ਸਾਰੀ ।
ਤੇਰੇ ਦਿੱਤੇ ਹੋਏ ਉਪਦੇਸ਼ ਨੂੰ ਅੱਜ ਸਭ ਨੇ ਫੇਰ ਭੁਲਾਇਆ
ਉੱਤਰ ਦੱਖਣ ਆ ਕੇ ਵੇਖੀਂ ਕਿਵੇ ਜਾਦੂ ਟੂਣਾ ਚਲਾਇਆ
ਨਾ ਕਿਰਤ ਕਰਨ ਨਾ ਵੱਡ ਸਕੇ, ਇੱਥੇ ਥਾਂ ਥਾਂ ਫਿਰਨ ਲਾਚਾਰੀ
ਬਾਬਾ ਜੀ ਤੇਰੇ ਦਰਸਨ ਨੂੰ ਦੁਨੀਆਂ ,,,,, ,
ਹਿੰਦੁਸਤਾਨ ਦੇ ਹੋ ਗਏ ਟੁਕੜੇ ਸਭ ਕੁਝ ਖੋਹ ਕੇ ਲੈ ਗਏ
ਪੰਜਾ ਤੇ ਨਨਕਾਣਾ ਸਾਹਿਬ ਸਾਡੇ ਸੁਪਨੇ ਬਨਕੇ ਰਹਿ ਗਏ
ਕਿਹਨੇ ਮੱਥਾ ਟੇਕਣ ਜਾਣਾ ਨਾ ਕੋਈ ਮਿਲਦੀ ਹੈ ਰਾਹਦਾਰੀ
ਬਾਬਾ ਜੀ ਤੇਰੇ ਦਰਸਨ ਨੂੰ ਦੁਨੀਆਂ,,,,,,,,,,,,,,,,,,,,,
ਥੋੜ੍ਹੇ ਬਹੁਤ ਜਗਾ ਕੇ ਦੀਵੇ ਤੇਰੀ ਰਹਿੰਦੇ ਅਲਖ ਜਗਾਉਂਦੇ
ਭਰ ਦਿੰਦੇ ਅਖਬਾਰਾਂ ਤੇ ਆਪਣਾਂ ਬਿਜ਼ਨਸ ਖੂਬ ਚਲਾਉਂਦੇ
ਉਤੋਂ ਫੋਕੀਆ ਦੇਣ ਵਧਾਈਆਂ ਤੇ ਪੂਰੀ ਕਰਦੇ ਖਾਤਰਦਾਰੀ
ਬਾਬਾ ਜੀ ਤੇਰੇ ਦਰਸਨ ਨੂੰ ਦੁਨੀਆਂ ਲੱਭਦੀ ਫਿਰਦੀ ਸਾਰੀ ।
ਬਸ ਚਾਰੇ ਕੂਟ ਹਨੇਰਾ ਤੇ ਤੈਨੂੰ ਸੌ ਦੀ ਇੱਕ ਸੁਣਾਵਾਂ
ਗਰੀਬ ਤਰਸਦੇ ਰੋਟੀ ਨੂੰ ਤੇ ਕੁੱਤੇ ਖਾਂਦੇ ਖੀਰ ਦਿਖਾਵਾ
ਦੱਸੇ ‘ਦੇਵ ਘੋਲੀਏ’ ਵਾਲਾ ਹਰ ਕੋਈ ਬਣਿਆ ਫਿਰੇ ਹੰਕਾਰੀ
ਬਾਬਾ ਜੀ ਤੇਰੇ ਦਰਸਨ ਨੂੰ ਦੁਨੀਆਂ ਲੱਭਦੀ ਫਿਰਦੀ ਸਾਰੀ ।
ਦੇਵ ਘੋਲੀਆ ਖੁਰਦ
(ਫਰਿਜ਼ਨੋ) 559-232-7764