ਧਰਮਕੋਟ 29 ਅਪ੍ਰੈਲ (ਜਗਰਾਜ ਗਿੱਲ,ਰਿੱਕੀ ਕੈਲਵੀ) ਅੱਜ ਧਰਮਕੋਟ ਦਾਣਾ ਮੰਡੀ ਵਿਖੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ, ਐਸ ਐਚ ਓ ਬਲਰਾਜ ਮੋਹਨ ,ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਸਨਮਾਨਿਤ ਕੀਤਾ ਗਿਆ ਪੱਤਰਕਾਰ ਭਾਈਚਾਰੇ ਵੱਲੋਂ ਸਨਮਾਨਿਤ ਕਰਨਾ ਜ਼ਰੂਰੀ ਸਮਝਿਆ ਗਿਆ ਜਿਵੇਂ ਕਿ ਅਸੀਂ ਸਾਰੇ ਜਾਣਦੇ ਆਂ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਪ੍ਰਸ਼ਾਸਨ ਦਿਨ ਰਾਤ ਡਿਊਟੀ ਕਰ ਰਿਹਾ ਹੈ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦਾ ਡਰ ਤਾਂ ਹਰ ਕਿਸੇ ਨੂੰ ਹੈ ਉਥੇ ਹੀ ਪ੍ਰਸ਼ਾਸਨ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਕੀ ਦਿਨ ਰਾਤ ਇੱਕ ਕਰ ਰਹੇ ਹਨ ਇਸ ਔਖੀ ਘੜੀ ਵਿੱਚ ਲੋਕਾਂ ਦੀ ਰੱਖਿਆ ਕਰਨ ਵਾਲਿਆਂ ਦਾ ਸਨਮਾਨ ਕਰਨਾ ਪੱਤਰਕਾਰ ਭਾਈਚਾਰੇ ਵੱਲੋਂ ਜ਼ਰੂਰੀ ਸਮਝਿਆ ਗਿਆ ਪ੍ਰਸ਼ਾਸਨ ਆਪਣੀ ਡਿਊਟੀ ਬਹੁਤ ਤਨਦੇਹੀ ਅਤੇ ਇਮਾਨਦਾਰੀ ਨਾਲ ਕਰ ਰਿਹਾ ਹੈ ਧਰਮਕੋਟ ਵਿਖੇ ਹਾਲਾਤ ਬਿਲਕੁਲ ਠੀਕ ਹਨ ਇਸ ਦਾ ਸਿਹਰਾ ਵੀ ਧਰਮਕੋਟ ਪ੍ਰਸ਼ਾਸਨ ਨੂੰ ਹੀ ਜਾਂਦਾ ਹੈ
ਇਸ ਮੌਕੇ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਧਰਮਕੋਟ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਜੋ ਜੰਗ ਕਰੋਨਾ ਦੀ ਚੱਲ ਰਹੀ ਹੈ ਅਜੇ ਉਸ ਨੂੰ ਜਿੱਤਣਾ ਬਾਕੀ ਹੈ ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ ਅਤੇ ਲੋਕਾਂ ਨੂੰ ਕੁਝ ਦਿਨ ਜੋ ਹੋਰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਕਿਉਂਕਿ ਇਸ ਬਿਮਾਰੀ ਤੋਂ ਨਿਜਾਤ ਅਸੀਂ ਘਰਾਂ ਵਿੱਚ ਰਹਿ ਕੇ ਹੀ ਪਾ ਸਕਦੇ ਹਾਂ
ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵੱਲੋਂ ਵੀ ਧਰਮਕੋਟ ਦੇ ਲੋਕਾਂ ਦੇ ਹਿੱਤ ਵਿੱਚ ਬਹੁਤ ਚੰਗੀ ਅਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ ਨਗਰ ਕੌਂਸਲ ਧਰਮਕੋਟ ਤੋਂ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਹੈ ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਨੇ ਸਮੁੱਚੀ ਨਗਰ ਕੌਂਸਲ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਦਾ ਪ੍ਰਸ਼ਾਸਨ ਦਾ ਅਤੇ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ
ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਨੇ ਦੱਸਿਆ ਕਿ ਜੋ ਗੁਜਰਾਤ ਤੋਂ ਮਜ਼ਦੂਰ ਆਏ ਹੋਏ ਸਨ ਉਨ੍ਹਾਂ ਨੂੰ ਇਕਾਂਤ ਵਾਸ ਵਿੱਚ ਰੱਖਿਆ ਗਿਆ ਸੀ ਨਾਲ ਹੀ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ 3 ਕੁਇੰਟਲ ਕਣਕ ਅਤੇ ਰਾਸ਼ਨ ਮੁਹੱਈਆ ਕਰਵਾ ਦਿੱਤਾ ਗਿਆ ਹੈ 14 ਦਿਨ ਲਈ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ
ਇਸ ਮੌਕੇ ਸੁਖਦੇਵ ਸਿੰਘ ਸ਼ੇਰਾ ਐੱਮ ਸੀ ,ਪਿੰਦਰ ਚਾਹਲ ਐੱਮ ਸੀ ਅਤੇ ,ਸਮੂਹ ਪੱਤਰਕਾਰ ਭਾਈਚਾਰਾ ਮੌਜੂਦ ਸੀ ਸਤੀਸ਼ ਕੁਮਾਰ, ਸਤਨਾਮ ਸਿੰਘ ਘਾਰੂ, ਰਤਨ ਸਿੰਘ, ਰਾਜੂ ਅਹੂਜਾ ,ਰਿੱਕੀ ਕੈਲਵੀ ,ਦਵਿੰਦਰ ਬਿੱਟੂ, ਧਵਨ ਪੱਤਰਕਾਰ ,ਜਸਵੀਰ ਨਸੀਰੇਵਾਲੀਆ, ਯਸ਼ ਨੌਹਰੀਆ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।