ਧਰਮਕੋਟ 14 ਅਪ੍ਰੈਲ
(ਜਗਰਾਜ ਲੋਹਾਰਾ,ਰਿੱਕੀ ਕੈਲਵੀ) ਅੱਜ ਧਰਮਕੋਟ ਦਾਣਾ ਮੰਡੀ ਵਿਖੇ ਮਸ਼ੀਨਾਂ ਨਾਲ ਮੰਡੀ ਨੂੰ ਸੈਨੀਟਾਈਜ਼ ਕੀਤਾ ਗਿਆ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਜਿੱਥੇ ਕੱਲ੍ਹ ਫਸਲ ਦੀ ਖਰੀਦ ਸ਼ੁਰੂ ਹੋ ਰਹੀ ਹੈ ਉੱਥੇ ਹੀ ਇਸ ਮਹਾਂਮਾਰੀ ਦਾ ਖਿਆਲ ਰੱਖਦੇ ਹੋਏ ਮੰਡੀਆਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ
ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕਤਰ ਸ਼੍ਰੀ ਵਿਸ਼ਵਜੀਤ ਖੰਨਾ IAS ,ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਲਾਲ ਸਿੰਘ ਸਕਤਰ ਮੰਡੀ ਬੋਰਡ ਸ਼੍ਰੀ ਰਵੀ ਭਗਤ ਜੀ IAS ,ਕਣਕ ਦੀ ਖਰੀਦ ਲਈ ਪੰਜਾਬ ਸਰਕਾਰ ਵਲੋ ਨਿਰਧਾਰਤ ਕੀਤੇ ਨੋਡਲ ਅਫਸਰ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ ਇੰਜੀਨੀਅਰ -ਇੰਨ -ਚੀਫ ਇੰਜ ਬੀ ਐਸ ਧਨੋਆ ਚੀਫ ਇੰਜੀਨੀਅਰ ਤੇ ਏ ਡੀ ਏ ਸ ਐਚ ਐਸ ਬਰਾੜ PCS ਦੇ ਦਿਸ਼ਾ ਨਿਰਦੇਸ਼ਾਂ ਤੇ ਮੰਡੀ ਬੋਰਡ ਅਥਾਰਟੀ ਵਲੋ ਇਸ ਸਾਲ ਕਣਕ ਦੀ ਖਰੀਦ ਦੇ ਸੀਜਨ ਦੌਰਾਨ ਕੋਵਿਡ -19 ਦੀ ਚਲ ਰਹੀ ਮਹਾਂਮਾਰੀ ਤੋਂ ਕਿਸਾਨਾਂ /ਆੜਤੀਆਂ ਦੇ ਬਚਾਅ ਲਈ ਪੰਜਾਬ ਮੰਡੀ ਬੋਰਡ ਵਲੋਂ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਪਹਿਲੀ ਵਾਰ ਇੰਜੀਨੀਅਰਿੰਗ ਵਿੰਗ ਨੂੰ ਸ਼ਾਮਲ ਕੀਤਾ ਤਾਂ ਕਿ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਲਈ ਮੰਡੀਆਂ ਦੇ ਪਲੇਟਫਾਰਮਾ ਤੇ ਲੋੜੀਦੀ ਮਾਰਕਿੰਗ ਕੀਤੀ ਗਈ ਹੈ 30’30 ਦੇ ਖਾਨੇ ਬਣਾਏ ਗਏ ਹਨ ਖਾਸ ਤੌਰ ਤੇ ਹੱਥ ਬਾਰ ਬਾਰ ਸੈਨੇਟਾਈਜ ਕਰਨ ਲਈ ਲੋੜੀਦੇ ਪ੍ਰਬੰਧ ਕੀਤੇ ਗਏ ਹਨ ।ਵਿਸ਼ੇਸ਼ ਤੌਰ ਤੇ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ 15 ਅਪ੍ਰੈਲ ਤੋ ਸ਼ੁਰੂ ਹੋਣ ਜਾ ਰਹੀ ਖਰੀਦ ਤੋ ਪਹਿਲਾਂ ਮੰਡੀਆਂ ਨੂੰ ਕਰੋਨਾ ਵਾਇਰਸ ਤੋਂ ਮੁਕਤ ਕਰਨ ਲਈ ਸੋਡੀਅਮ ਹਾਈਡਰੋਕਲੋਰਾਈਡ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਛਿੜਕਾਅ ਲਈ ਮਸ਼ੀਨ ਨੂੰ ਵਰਤਣ ਦੀ ਸੇਵਾ ਪੀ ਆਈ ਇੰਡਸਟਰੀ ਵੱਲੋਂ ਕੀਤੀ ਗਈ ਹੈ ਧਰਮਕੋਟ ਦਾਣਾ ਮੰਡੀ ਨੂੰ ਹਾਈਡ੍ਰੋ ਕਲੋਰਾਈਡ ਨਾਲ ਛਿੜਕਾਅ ਕੀਤਾ ਗਿਆ ਤੇ ਸਾਰੀ ਮੰਡੀ ਵਿੱਚ ਸਫਾਈ ਦਾ ਪ੍ਰਬੰਧ ਕੀਤਾ ਗਿਆ ਇਸ ਕਰਫਿਊ ਦੇ ਲੋਕ ਡਾਊਨ ਦੇ ਚੱਲਦਿਆਂ ਖ਼ਰੀਦ ਦੌਰਾਨ ਕਿਸਾਨਾਂ ਆੜ੍ਹਤੀਆਂ ਮਾਰਕੀਟ ਕਮੇਟੀ ਖ਼ਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਨਾਲ ਖਰੀਦ ਸਬੰਧਤ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਇਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ
ਇਸ ਮੌਕੇ ਜਸਵੀਰ ਸਿੰਘ ਐਕਸੀਅਨ ਮੰਡੀ ਬੋਰਡ ,ਰਾਕੇਸ਼ ਕੁਮਾਰ ਐੱਸ ਡੀਓ ,ਅਮਨਦੀਪ ਸੈਕਟਰੀ, ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ ,ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ,ਚੰਦਨ ਗੋਇਲ, ਵਾਈਸ ਚੇਅਰਮੈਨ ਰਜਿੰਦਰ ਪਾਲ ਭੰਬਾ ਆਦਿ ਹਾਜ਼ਰ ਸਨ