ਦਸ਼ਮੇਸ਼ ਸਕੂਲ ਬਿਲਾਸਪੁਰ ‘ਚ ਹੋਇਆ ਵਿਸ਼ੇਸ਼ ਸਮਾਗਮ ਓਪਨ ਪ੍ਰਣਾਲੀ ਦੇ ਦਾਖਲਿਆਂ ਬਾਰੇ ਦਿੱਤੀ ਜਾਣਕਾਰੀ

 

ਬਿਲਾਸਪੁਰ 8 ਸਤੰਬਰ( ਮਿੰਟੂ ਖੁਰਮੀ ਕੁਲਦੀਪ ਗੋਹਲ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਟੱਡੀ ਸੈਂਟਰ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪੰਜਾਬ ਓਪਨ ਸਕੂਲ ਪ੍ਰਣਾਲੀ ਬਾਰੇ ਜਾਣਕਾਰੀ ਦੇਣ ਵਾਸਤੇ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਰਹਿਨੁਮਈ ਹੇਠ ਵਿਸ਼ੇਸ਼ ਸਮਾਗਮ ਹੋਇਆ। ਇਸ ਸਮੇਂ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਓਪਨ ਪ੍ਰਣਾਲੀ ਰਾਹੀਂ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੇ ਦਾਖਲੇ ਜਾ ਰਹੇ ਹਨ। ਦਸਵੀਂ ਫ਼ੇਲ੍ਹ ਵਿਦਿਆਰਥੀ ਕਰੈਡਿਟ ਕੈਰੀ ਤਹਿਤ ਚਾਰ ਪਾਸ ਕੀਤੇ ਜਾ ਚੁੱਕੇ ਵਿਸ਼ਿਆਂ ਦਾ ਲਾਭ ਲੈ ਸਕਦੇ ਹਨ। ਇਦੇ ਬਾਰਵੀਂ ਸ਼੍ਰੇਣੀ ਵਿੱਚੋਂ ਫ਼ੇਲ੍ਹ ਦਿਦਿਆਂਰਥੀ ਦੋ ਵਿਸ਼ਿਆਂ ਦਾ ਲਾਭ ਲੈ ਸਕਦੇ ਹਨ । ਇਸ ਪ੍ਰਣਾਲੀ ਤਹਿਤ ਦਾਖ਼ਲ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਸੱਤ ਮੌਕੇ ਮਿਲਦੇ ਹਨ। ਪ੍ਰਧਾਨ ਵਿਕਾਸ ਸਿੰਗਲਾ ਅਤੇ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਨਿੱਜੀ ਸੰਪਰਕ ਪ੍ਰੋਗਰਾਮਾਂ ਦੌਰਾਨ ਅਤੇ ਸਮੇਂ ਸਮੇਂ ਮਾਹਿਰ ਅਧਿਆਪਕਾਂ ਦੁਆਰਾ ਯੋਗ ਅਗਵਾਈ ਦਿੱਤੀ ਜਾਂਦੀ ਹੈ। ਮੈਡਮ ਸੁਨਿਧੀ ਮਿੱਤਲ ਅਤੇ ਤਰਸੇਮਪਾਲ ਕੌਰ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਸਕੁਲ ਦਫ਼ਤਰ ਨਾਲ ਸੰਪਰਕ ਕਰਕੇ ਯੋਗ ਅਗਵਾਈ ਲੈ ਸਕਦੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਲੇਟ ਫ਼ੀਸ ਤੋਂ ਬਚਣ ਲਈ ਵਿਦਿਆਰਥੀ ਸਮੇਂ ਸਿਰ ਦਾਖਲਾ ਫਾਰਮ ਭਰਨ ।

 

 

Leave a Reply

Your email address will not be published. Required fields are marked *