ਦਵਿੰਦਰਜੀਤ ਸਿੰਘ ਲਾਡੀ ਢੋਸ ਤੋਂ ਲੋਕਾਂ ਨੂੰ ਵੱਡੀ ਉਮੀਦ / ਸੁਰਜੀਤ ਲੋਹਾਰਾ

ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ) ਪੂਰੇ ਪੰਜਾਬ ਵਿਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਨੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਲੋਹਾਰਾ ਜੁਆਇੰਟ ਸਕੱਤਰ ਅਤੇ ਉਹਨਾਂ ਦੇ ਨਾਲ ਬੂਟਾ ਸਿੰਘ ਸਾਬਕਾ ਮੈਂਬਰ ਨੇ ਕੀਤਾ । ਉਹਨਾਂ ਨੇ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦਵਿੰਦਰ ਸਿੰਘ ਲਾਡੀ ਢੋਸ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ  । ਉਹਨਾਂ ਦਵਿੰਦਰ ਸਿੰਘ ਲਾਡੀ ਢੋਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਧਰਮਕੋਟ ਦੇ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਵੱਡੀ ਉਮੀਦ ਹੈ । ਹਲਕੇ ਅੰਦਰ ਸਭ ਤੋਂ ਪਹਿਲਾਂ ਨਸ਼ੇ ਨੂੰ ਬੰਦ ਕਰਾਉਣਾ ,ਸਿਹਤ ਸਹੂਲਤਾਂ, ਅਤੇ ਸਿੱਖਿਆ ਵੱਲ ਸਭ ਤੋਂ ਪਹਿਲਾਂ ਧਿਆਨ ਦਿੱਤਾ ਜਾਵੇ ਇਸ ਮੌਕੇ ਗੱਲਬਾਤ ਕਰਦੇ ਹੋਏ ਦਵਿੰਦਰ ਸਿੰਘ ਲਾਡੀ ਢੋਸ ਨੇ ਸੁਰਜੀਤ ਸਿੰਘ ਲੋਹਾਰਾ ਨੂੰ ਕਿਹਾ ਕਿ ਹਲਕਾ ਧਰਮਕੋਟ ਨੂੰ ਬਹੁਪੱਖੀ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿਚ ਸਭ ਤੋਂ ਅੱਗੇ ਲਿਆਂਦਾ ਜਾਵੇਗਾ । ਦਵਿੰਦਰ ਸਿੰਘ ਲਾਡੀ ਢੋਸ ਨੇ ਹਲਕਾ ਧਰਮਕੋਟ ਦੇ ਸਾਰੇ ਹੀ ਵੋਟਰਾਂ ਤੇ ਸਪੋਟਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕੀਤਾ  ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਲੁਹਾਰਾ ਤੋਂ ਆਏ ਹੋਏ ਅਮਰਜੀਤ ਸਿੰਘ, ਜਗਰਾਜ ਸਿੰਘ ਰਾਜੂ, ਧਰਮਾ ਬਾਵਾ, ਕਾਲੂ ਸਿੰਘ, ਬਿੰਦਰ ਸਿੰਘ ਗਿੱਲ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *