ਦਰ ਦਰਵੇਸ਼ ਡੋਗ ਸ਼ੈਲਟਰ ਮੁੱਲਾਂਪੁਰ ਵਿਖੇ ਦਾਨੀ ਸੱਜਣਾਂ ਦਾ ਕੀਤਾ ਗਿਆ ਸਨਮਾਨ

10 ਅਗਸਤ ਮੁੱਲਾਂਪੁਰ (ਜਸਵੀਰ ਪੁੜੈਣ) ਅੱਜ ਦਰ ਦਰਵੇਸ਼ ਡੋਗ ਸ਼ੈਲਟਰ ਮੁੱਲਾਂਪੁਰ ਵਿਖੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਕੀਤਾ ਗਿਆ  ਇਸ ਵਿੱਚ ਲਿਵ ਐਂਡ ਲੇਟ ਲਿਵ ਦਰਵੇਸ਼ ਦਇਆ ਸੋਸਾਇਟੀ ਮੁੱਲਾਂਪੁਰ ਦੇ ਮੈਂਬਰਾਂ ਵਲੋਂ ਓਪਰੇਸ਼ਨ ਥਿਏਟਰ ਨੂੰ ਏਅਰ ਕੰਡੀਸ਼ਨਰ ਦੀ ਸੇਵਾ ਦੇਣ ਵਾਲੇ ਰਾਜ ਮਹਲ ਢਾਬੇ ਦੇ ਮਾਲਕ ਸ਼੍ਰੀ. ਦੀਪਕ ਜੀ ਜਗਰਾਓਂ ਅਤੇ ਸੈਂਟਰ ਵਿੱਚ ਸਮਰਸੀਬਲ ਸੇਵਾ ਕਰਾਉਣ ਵਾਲੇ ਵਾਲੇ ਸ਼੍ਰੀ ਰਾਜੀਵ ਮਲਹੋਤਰਾ ਜੀ ਨੂੰ ਉਚੇਚੇ ਤੌਰ ਤੇ ਸਨਮਾਨਿਆ ਗਿਆ। ਉਹਨਾਂ ਦੇ ਨਾਲ ਹੀ ਦਾਨੀ ਸੱਜਣ ਸ੍ਰੀ ਨਿਸ਼ਾਂਤ ਅਰੋੜਾ ਅਤੇ ਜਾਗਰੂਕ ਸਮਾਜ ਸੁਧਾਰਕ ਟੀਟੂ ਬਾਣੀਆ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਆ ਕੇ ਡੌਗ ਸ਼ੈਲਟਰ ਦਾ ਵਿਜ਼ਟ ਕੀਤਾ ਅਤੇ ਅਣਮੁੱਲੇ ਸੁਝਾਅ ਪ੍ਰਗਟ ਕੀਤੇ । ਦਰਵੇਸ਼ ਦਿਆ ਸੁਸਾਇਟੀ ਦੇ ਚੈਅਰਮੈਨ ਸ. ਸੁਖਵਿੰਦਰ ਸਿੰਘ ਵਿਰਕ, ਵਿੱਤ ਸੈਕਟਰੀ ਕਰਮਦੀਪ ਕੌਰ, ਸੁਮਨ ਅਤੇ ਬੱਬੂ ਮੋਹੀ ਨੇ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸ਼ੈਲਟਰ ਦੀਆਂ ਪ੍ਰਾਪਤੀਆਂ ਤੇ ਲੋੜਾਂ ਤੋਂ ਜਾਣੂ ਵੀ ਕਰਵਾਇਆ ।

 

 

Leave a Reply

Your email address will not be published. Required fields are marked *