ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ)
ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਵਿਖੇ ਥਾਣਾ ਮੁਖੀ ਜਸਵੰਤ ਸਿੰਘ ਦੀ ਰਹਿਨੁਮਾਈ ਹੇਠ ਮੁਲਾਜ਼ਮਾਂ ਵੱਲੋਂ ਵਧੀਆ ਡਿਊਟੀਆਂ ਨਿਭਾਉਣ ਵਿੱਚ ਜ਼ਿੰਮੇਵਾਰ ਸ਼ਾਬਤ ਹੋਏ ਹਨ। ਉਸੇ ਲੜੀ ਦੇ ਤਹਿਤ ਬਤੋਰ ਏ ਐਸ ਆਈਂ ਸਰਦਾਰ ਕਲਵੰਤ ਸਿੰਘ ਅਤੇ ਸਰਦਾਰ ਜਗਤਾਰ ਸਿੰਘ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਤੇ ਕੋਟ ਈਸੇ ਖਾਂ ਦੀਆ ਮਾਨਯੋਗ ਸ਼ਖ਼ਸੀਅਤਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਵੱਲੋਂ ਦੱਸਿਆ ਗਿਆ ਕਿ ਬਿਤੇ ਦਿਨੀਂ ਕੁਝ ਗਰੀਬ ਪਰਿਵਾਰਾਂ ਦੇ ਮਸਲੀਆ ਨੂੰ ਲ਼ੈ ਕੇ ਉਹ ਥਾਣਾ ਕੋਟ ਈਸੇ ਖਾਂ ਉਹਨਾਂ ਕੋਲ ਗਏ ਸੀ ਮਾਮਲਾ ਨਾਬਾਲਗ ਬੱਚੀਆਂ ਦੇ ਅਗਵਾਹ ਹੋਣ ਦਾ ਸੀ ਤੇ ਦੋਹਾਂ ਅਫਸਰਾਂ ਦੁਆਰਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਪ੍ਰਿਟੀਕਲ ਦੇ ਦਬਾਅ ਨੂੰ ਮੰਨਦੇ ਹੋਏ ਪਰਿਵਾਰਾਂ ਦੀ ਮਦਦ ਕੀਤੀ ਅਤੇ ਅਗਵਾਹ ਹੋਈਆਂ ਬੱਚਿਆਂ ਨੂੰ ਦਿਨ ਰਾਤ ਇੱਕ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਤੇ ਮੁਰਜਮਾ ਨੂੰ ਸਲਾਖਾਂ ਦੇ ਪਿੱਛੇ ਪਚਾਇਆ ਅਸੀਂ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਦੇ ਦੇ ਇਮਾਨਦਾਰ ਮੁਲਾਜ਼ਮਾਂ ਦੀ ਮਹਿਨਤ ਨੂੰ ਅਣਦੇਖਿਆਂ ਨਾ ਕੀਤਾ ਜਾਵੇ ਤੇ ਹੋਰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਿਆ ਜਾਵੇ ਇਸ ਮੌਕੇ ਸ਼ਹਿਰ ਦੇ ਆਗੂ ਸਾਥੀ ਪ੍ਕਾਸ਼ ਰਾਜਪੂਤ ਸਰਦਾਰ ਬਲਵਿੰਦਰ ਸਿੰਘ ਬਿੰਦਰ ਸਰਪੰਚ ਗਲੋਟੀ ਸਰਦਾਰ ਭੂਰਾ ਸਿੰਘ ਸਰਪੰਚ ਖੋਸਾ ਰਣਧੀਰ ਜਸਵੀਰ ਸਿੰਘ ਗਲੋਟੀ ਸੂਬਾ ਪ੍ਰਧਾਨ ਅਧਿਆਪਕ ਯੂਨੀਅਨ ਪੰਜਾਬ ਬਿੰਦਰ ਕੌਰ ਪੰਚਾਇਤ ਮੈਂਬਰ ਕਮਲਜੀਤ ਸਿੰਘ ਮੈਂਬਰ ਪੰਚਾਇਤ ਹਰਦੀਪ ਕੌਰ ਹਾਜ਼ਰ ਸਨ ।