ਮਾਨਸਾ(ਅਮ੍ਰਿਤਪਾਲ ਭੰੰਮੇ , ਜਗਰਾਜ ਲੋਹਾਰਾ)ਦੇਸ ਅੰਦਰ ਬੇਲਗਾਮ ਹੋਈਆਂ ਤੇਲ ਦੀਆਂ ਕੀਮਤਾਂ ਖਿਲਾਫ ਸੀ ਪੀ ਆਈ (ਐਮ.ਐਲ)ਲਿਬਰੇਸ਼ਨ ਦੀ ਅਗਵਾਈ ਵਿੱਚ ‘ਬਾਰਾਂ ਹੱਟਾਂ ਚੌਂਕ’ ਮਾਨਸਾ ਵਿਖੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।
ਸੰਬੋਧਨ ਕਰਦਿਆਂ ਸੀ. ਪੀ. ਆਈ (ਐਮ. ਐਲ) ਲਿਬਰੇਸ਼ਨ ਦੇ ਜਿਲਾ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਪੰਜਾਬ ਟੈਕਸੀ ਅਪਰੇਟਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਸ਼ਹੀਦ ਭਗਤ ਸਿੰਘ ਐਂਬੂਲੈਂਸ ਯੂਨੀਅਨ ਦੇ ਆਗੂ ਨਿਰਮਲ ਸਿੰਘ ਨਿੰਮਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਦਿਆਲ ਸਿੰਘ,ਐਫ.ਸੀ.ਆਈ ਦੇ ਪ੍ਰਧਾਨ ਚੂਹੜ ਸਿੰਘ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਉਤਪਾਦਨ ਖੁੱਲ੍ਹੀ ਮੰਡੀ ਦੇ ਹਵਾਲੇ ਕਰਨ ਕਾਰਨ ਕਾਰਪੋਰੇਟ ਘਰਾਣੇ ਮਹਿਜ ਆਪਣੇ ਮੁਨਾਫੇ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਇਸ ਵਿੱਚ ਕੀਤੇ ਗਏ ਵਾਧੇ ਨਾਲ ਖੇਤੀ, ਸਨਅਤੀ ਉਤਪਾਦਨ, ਟਰਾਂਸਪੋਰਟ ਉਪਰ ਇਸ ਦਾ ਅਸਰ ਪੈਣ ਨਾਲ ਹਰ ਆਦਮੀ ਇਸ ਤੋਂ ਪ੍ਰਭਾਵਿਤ ਹੋਵੇਗਾ।
ਉਨਾਂ ਕਿਹਾ ਕਿ ਦੁਨੀਆਂ ਅੰਦਰ ਫੈਲੀ ਮਹਾਂਮਾਰੀ ਕਾਰਨ ਜਿੱਥੇ ਹੋਰਾਂ ਦੇਸਾਂ ਨੇ ਆਪਣੇ ਵਸਨੀਕਾਂ ਨੂੰ ਹੋਰ ਰਾਹਤਾਂ ਦਿੱਤੀਆਂ ਓਥੇ ਤੇਲ ਦੀਆਂ ਕੀਮਤਾਂ ਵੀ ਘਟਾਈਆਂ ਹਨ। ਸਾਡੇ ਦੇਸ਼ ਅੰਦਰਲੀ ਬੀ ਜੇ ਪੀ ਦੀ ਕੇਂਦਰ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਨਾਲ ਹੀ ਅਨੇਕਾਂ ਤਰ੍ਹਾਂ ਦੇ ਹੋਰ
ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ।ਇਸ ਸਮੇਂ ਆਗੂਆਂ ਵੱਲੋਂ ਤੇਲ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ਵਿੱਚ ਲਿਆਉਣ ਦੀ ਮੰਗ ਕੀਤੀ ਗਈ।
ਇਸੇ ਦੌਰਾਨ 3ਜੁਲਾਈ ਨੂੰ ਬਿਜਲੀ ਐਕਟ 2020,ਖੇਤੀ ਸੁਧਾਰ ਆਰਡੀਨੈਂਸ ਰੱਦ ਕਰਾਉਣ, ਕੰਮ ਘੰਟੇ 6 ਕਰਨ ਦੀ ਮੰਗ ਨੂੰ ਲੈ ਕੇ ਮਾਨਸਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਸਮੇਂ ਸਿਕੰਦਰ ਅੱਕਾਂਵਾਲੀ, ਮਲਕੀਤ ਸਿੰਘ ਜੋਗਾ,ਗੋਰਾ ਸਿੰਘ, ਜਗਰਾਜ ਸਿੰਘ, ਨੀਟੂ ਕੋਟਧਰਮੂੰ, ਮਨਜੀਤ ਸਿੰਘ, ਭਗਵਾਨ ਸਿੰਘ ਬਿੱਟੂ,ਮੰਟੂ ਸਿੰਘ, ਜੀਤਾ ਸਿੰਘ ਢਿੱਲੋਂ, ਜਗਸੀਰ ਸਿੰਘ ਜੱਗੀ,ਰਣਜੀਤ ਸਿੰਘ, ਜਗਰਾਜ ਸਿੰਘ ਆਗੂ ਹਾਜ਼ਰ ਸਨ।