ਕੋਟ ਈਸੇ ਖਾਂ 25 ਮਈ (ਜਗਰਾਜ ਲੋਹਾਰਾ)
ਮੋਗਾ ਜਿਲਾ ਦੇ ਕਸਬਾ ਕੋਟ ਈਸੇ ਖਾ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਜਲਾਲਾਬਾਦ ਸਾਈਡ ਤੋਂ ਆ ਰਹੇ 2 ਪਰਦੇਸੀਂ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ
ਪਤਾ ਚੱਲਿਆ ਹੈ ਕਿ ਟਰੱਕ ਡਰਾਈਵਰ ਟਰੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ , ਐਕਸੀਡੈਂਟ ਇਨ੍ਹਾਂ ਭਿਆਨਕ ਸੀ ਕੀ ਮੋਟਰਸਾਈਕਲ ਚਲਾ ਰਹੇ ਵਿਅਕਤੀ ਦੇ ਸਿਰ ਉਪਰ ਦੀ ਟਰੱਕ ਦੇ ਟਾਇਰ ਲੰਘ ਗਏ ਜਿਸ ਕਾਰਨ ਲਾਸ਼ ਵੇਖਣ ਯੋਗ ਨਹੀਂ ਸੀ। ਐਕਸੀਡੈਂਟ ਹੋਣ ਦੇ ਕਾਰਨ ਪਰਿਵਾਰਕ ਮੈਂਬਰ ਗੁੱਸੇ ਵਿਚ ਭੜਕ ਉਠੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਓਨਾ ਚਿਰ ਅਸੀਂ ਲਾਸ਼ ਨੂੰ ਇਥੋਂ ਨਹੀਂ ਚੁੱਕਣ ਦੇਵਾਂਗੇ
ਮੌਕੇ ਤੇ ਪਹੁੰਚੇ ਡੀ ਐਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ ਪਰ ਅਜਿਹਾ ਕੁਝ ਕਹਿਣ ਤੇ ਵੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਇੱਕ ਨਾ ਸੁਣੀ
ਅਤੇ ਲਾਸ਼ ਨੂੰ ਸੜਕ ਦੇ ਵਿਚਾਲੇ ਰੱਖ ਕੇ ਹੀ ਧਰਨਾ ਦੇਣਾ ਸ਼ੁਰੂ ਕਰ ਦਿੱਤਾ।