ਮੋਗਾ 23 ਅਗਸਤ (ਜਗਰਾਜ ਸਿੰਘ ਗਿੱਲ)
ਅੱਜ ਸਿਵਿਲ ਸਰਜਨ ਡਾਕਟਰ ਰਾਜੇਸ਼ ਅੱਤਰੀ ਜੀ ਦੇ ਹੁਕਮਾਂ ਸਦਕਾ ਕੁਲਾਰ ਨਗਰ ਡੈਂਗੂ ਕੇਸ ਨਿਕਲਣ ਤੇ ਸਪਰੇਅ ਅਤੇ ਫੋਗ ਕੀਤੀ ਗਈ ਅਤੇ ਢੁੱਡੀਕੇ ਵਿਖੇ A.M.O ਰਾਜਦਵਿੰਦਰ ਸਿੰਘ ਗਿੱਲ ਜੀ ਦੁਆਰਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਵਰਕਰਾਂ ਨੂੰ U.M.S ਰਿਪੋਰਟਾਂ ਅਤੇ ਡੇਂਗੂ ਤੋਂ ਬਚਾਉਣ ਦੇ ਲਈ ਜਾਗਰੂਕ ਕਰਨ
ਸਬੰਧੀ ਹਿਦਾਇਤਾਂ ਕੀਤੀਆਂ ਅਤੇ ਲਾਰਵੇ ਦੀ ਪਹਿਚਾਣ ਕਰਨ ਦੇ ਲਈ ਉਹਨਾਂ ਦਾ ਸੈਂਪਲ ਲਿਆ ਜਾਵੇ ਅਤੇ ਉਸ ਨੂੰ ਹੈਡ ਕੁਾਰਟਰ ਮੋਗਾ ਮਲੇਰੀਆ ਬਰਾਂਚ ਵਿੱਚ ਪਹੁੰਚ ਕਰਵਾਈ ਜਾਵੇ ਤਾਂ ਜੋ ਡੇਂਗੂ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਸਕੇ ਅਤੇ ਇਸ ਮੀਟਿੰਗ ਵਿੱਚ ਕੁਲਬੀਰ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਅਤੇ ਵਪਿੰਦਰ ਸਿੰਘ ਇਨਸੈਕਟ ਕਲੈਕਟਰ ਮੋਗਾ ਵੱਲੋਂ ਵਰਕਰਾਂ ਨੂੰ ਡੇਗੂ ਲਾਰਵੇ ਦੀ ਜਾਂਚ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ।