ਡੇਅਰੀ ਧੰਦੇ ਦੀ ਆਨਲਾਈਨ ਸਿਖਲਾਈ 18 ਜਨਵਰੀ ਤੋਂ ਹੋਵੇਗੀ ਸ਼ੁਰੂ/ਬੀਰਪ੍ਰਤਾਪ ਸਿੰਘ ਗਿੱਲ

ਚਾਹਵਾਨ ਉਮੀਦਵਾਰਾਂ ਦੀ 11 ਜਨਵਰੀ ਨੂੰ ਡੇਅਰੀ ਸਿਖਲਾਈ ਕੇਂਦਰ ਗਿੱਲ ਵਿਖੇ ਹੋਵੇਗੀ ਕਾਊਂਸਲਿੰਗ-ਬੀਰਪ੍ਰਤਾਪ ਸਿੰਘ ਗਿੱਲ

 

ਮੋਗਾ, 8 ਜਨਵਰੀ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)

 

ਪੰਜਾਬ ਸਰਕਾਰ ਦਾ ਡੇਅਰੀ ਵਿਕਾਸ ਵਿਭਾਗ ਪਹਿਲਾਂ ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਆਪਣੇ ਸਿਖਲਾਈ ਕੇਂਦਰਾਂ ਜਰੀਏ ਦੋ ਹਫਤੇ ਦੀ ਸਵੈ-ਰੋਜ਼ਗਾਰ ਸਿਖਲਾਈ ਦਿੰਦਾ ਆ ਰਿਹਾ ਸੀ, ਪ੍ਰੰਤੂ ਕੋਵਿਡ-19 ਦੌਰਾਨ ਲਗਾਏ ਲਾਕਡਾਊਨ ਕਰਕੇ ਮਾਰਚ ਤੋਂ ਅਗਸਤ 2020 ਤੱਕ ਸਿਖਲਾਈਆ ਬੰਦ ਪਈਆਂ ਸਨ। ਡੇਅਰੀ ਵਿਕਾਸ ਵਿਭਾਗ ਵਲੋਂ ਇਹ ਸਿਖਲਾਈ ਸਤੰਬਰ, 2020 ਤੋਂ ਆਨਲਾਈਨ ਕਰ ਦਿੱਤੀ ਗਈ ਸੀ ਤਾਂ ਕਿ ਡੇਅਰੀ ਧੰਦਾ ਅਪਣਾਉਣ ਦੇ ਚਾਹਵਾਨ ਉਮੀਦਵਾਰਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਮੋਗਾ, ਸ਼੍ਰੀ ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਡੇਅਰੀ ਸਿਖਲਾਈ ਕੋਰਸ ਦਾ ਅਗਲਾ ਆਨਲਾਈਨ ਬੈਚ 18 ਜਨਵਰੀ 2021 ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸਦੀ ਕਾਊਂਸਲਿੰਗ 11 ਜਨਵਰੀ, 2021 ਨੂੰ ਹੋਣ ਜਾ ਰਹੀ ਹੈ। ਉਮੀਦਵਾਰ ਕਾਊਂਸਲਿੰਗ ਲਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਵਿਖੇ ਆ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਪੇਂਡੂ ਪਿਛੋਕੜ ਦਾ ਹੋਵੇ, ਘੱਟੋ-ਘੱਟ 5 ਪਾਸ ਹੋਵੇ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਇਸ ਟ੍ਰੇਨਿੰਗ ਵਿਚ ਭਾਗ ਲੈ ਸਕਦੇ ਹਨ।

 

ਇਸ ਟ੍ਰੇਨਿੰਗ ਦੀ ਸਮਾਪਤੀ ਉਪਰੰਤ ਉਮੀਦਵਾਰਾਂ ਨੂੰ 2 ਤੋਂ 20 ਪਸ਼ੂਆਂ ਦੀ ਖਰੀਦ ਲਈ ਬੈਂਕਾਂ ਤੋਂ ਘੱਟ ਵਿਆਜ ‘ਤੇ ਲੋਨ ਮੁਹੱਈਆ ਕਰਵਾ ਕੇ ਸਵੈ-ਰੁਜਗਾਰ ਦਿੱਤਾ ਜਾਵੇਗਾ। ਵਿਭਾਗ ਵੱਲੋਂ ਦੇਸੀ ਗਾਵਾਂ ਅਤੇ ਡੀ.ਡੀ.-8 ਸਕੀਮ ਅਧੀਨ 20 ਦੁਧਾਰੂ ਪਸ਼ੂਆਂ ‘ਤੇ 25 ਫੀਸਦੀ ਸਬਸਿਡੀ ਅਤੇ ਐੱਸ.ਸੀ. ਉਮੀਦਵਾਰਾਂ ਲਈ ਇਹ 33 ਫੀਸਦੀ ਦਿੱਤੀ ਜਾਵੇਗੀ

 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਫ਼ਤਰ ਦੇ ਸੰਪਰਕ ਨੰਬਰ 01636-242480 ਉੱਪਰੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

 

 

Leave a Reply

Your email address will not be published. Required fields are marked *