ਮੋਗਾ 29 ਮਾਰਚ (ਜਗਰਾਜ ਲੋਹਾਰਾ,ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਕਰੋਨਾ ਖਿਲਾਫ ਛੇੜੀ ਜੰਗ ਅਤੇ ਇਸਦੀ ਕੜੀ ਨੂੰ ਤੋੜਨ ਦੇ ਮਕਸ਼ਦ ਲਈ ਜ਼ਿਲ੍ਹੇਂ ਅੰਦਰ ਕਰਫਿਊ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਆਉਦੇ ਸਾਰੇ ਪਿੰਡਾਂ ਵਿੱਚ ਮੌਜੂਦ ਦਵਾਈਆਂ ਦੀਆਂ ਦੁਕਾਨਾਂ, ਰਾਸ਼ਨ ਦੀਆਂ ਦੁਕਾਨਾਂ (ਹੱਟੀਆਂ), ਆਟਾ ਚੱਕੀਆਂ ਸਵੇਰੇ 9:00 ਵਜੇ ਤੋ ਸਵੇਰੇ 11:00 ਵਜੇ ਤੱਕ ਪਹਿਲੇ ਚਾਰ ਦਿਨ (ਭਾਵ 26 ਮਾਰਚ ਤੋ 29 ਮਾਰਚ ਤੱਕ) ਅਤੇ ਫਿਰ 31 ਮਾਰਚ 2020 ਅਤੇ 1,3,5,7,11,13 ਅਪ੍ਰੈਲ 2020 ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੇੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ ਦੇ ਆਧਾਰ ਤੇ ਜਿਹੜੇ ਦੁਕਾਨਦਾਰਾਂ ਪਾਸ ਰਾਸ਼ਨ, ਦਵਾਈਆਂ ਆਦਿ ਖਤਮ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਸ਼ਹਿਰ ਤੋ ਰਾਸ਼ਨ ਅਤੇ ਦਵਾਈਆਂ ਆਦਿ ਲਿਆਉਣ ਦੀ ਆਗਿਆ ਦਿੱਤੀ ਗਈ ਹੈ ਤਾਂ ਕਿ ਉਹ ਸ਼ਹਿਰ ਵਿੱਚੋ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਦਵਾਈਆਂ ਜਾਂ ਹੋਰ ਸਮਾਨ ਦੀ ਖ੍ਰੀਦ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟ੍ਰੇਟ ਆਪਣੇ ਪੱਧਰ ਤੇ ਹਰੇਕ ਪਿੰਡ ਨੂੰ ਇੱਕ ਮੂਵਮੈਟ ਪਾਸ ਜਾਰੀ ਕਰਨਗੇ। ਇਹ ਮੂਵਮੈਟ ਪਾਸ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵੱਲੋ ਪਿੰਡਾਂ ਦੀ ਗਿਣਤੀ ਅਨੁਸਾਰ ਸਬੰਧਤ ਉਪ ਮੰਡਲ ਮੈਜਿਸਟ੍ਰ਼ੇਟਾਂ ਨੂੰ ਮੁਹੱਈਆ ਕਰਵਾਏ ਜਾਣਗੇ। ਸਬੰਧਤ ਉਪ ਮੰਡਲ ਮੈਜਿਸਟ੍ਰੇਟ ਮੂਵਮੈਟ ਪਾਸ ਜਾਰੀ ਕਰਨ ਸਮੇ ਇਸ ਗੱਲ ਦਾ ਖਾਸ ਧਿਆਨ ਰੱਖਣਗੇ ਕਿ ਇੱਕ ਦਿਨ ਵਿੱਚ ਉੰਨੇ ਪਾਸ ਹੀ ਜਾਰੀ ਕੀਤੇ ਜਾਣ ਜਿੰਨ੍ਹਾਂ ਨਾਲ ਕਰਫਿਊ ਦੀ ਉਲੰਘਣਾ ਨਾ ਹੋਵੇਗੀ
ਡਿਪਟੀ ਕਮਿਸ਼ਨਰ ਨੇ ਹੋਰ ਦੱਸਦਿਆਂ ਕਿਹਾ ਕਿ ਸਰਕਾਰ ਵੱਲੋ ਪੇਡੂ ਖੇਤਰਾਂ ਵਿੱਚ ਸ਼ਾਮ 7:00 ਵਜੇ ਤੋ 6:00 ਵਜੇ ਤੱਕ ਮੈਡੀਕਲ ਐਮਰਜੈਸੀ ਲਈ ਸਰਪੰਚਾਂ ਨੂੰ ਪਾਸ ਜਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਾਸ ਦੇ ਨਾਲ ਸਬੰਧਤ ਵਿਅਕਤੀਆਂ ਕੋਲ ਸ਼ਨਾਖਤੀ ਕਾਰਡ ਜਾਂ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਤੋ ਇਲਾਵਾ ਮਰੀਜ ਦੇ ਨਾਲ ਇੱਕ ਅਟੈਡੈਟ ਜਾ ਸਕਦਾ ਹੈ, ਜਿਸ ਨੂੰ ਵੱਖਰਾ ਪਾਸ ਜਾਰੀ ਹੋਵੇਗਾ। ਇਹ ਪਾਸ ਕੇਵਲ ਇੱਕ ਰਾਤ ਲਈ ਹੀ ਜਾਰੀ ਕੀਤਾ ਜਾਵੇਗਾ। ਦਿਨ ਦੇ ਸਮੇ ਲਈ ਸਰਕਾਰ ਵੱਲੋ ਨਿਰਧਾਰਿਤ ਕੀਤਾ ਗਿਆ ਲੋਕਲ ਸਮਰੱਥ ਅਧਿਕਾਰੀ ਪਾਸ ਜਾਰੀ ਕਰੇਗਾ। ਇਹ ਪਾਸ ਇੱਕ ਜਗ੍ਹਾਂ ਤੋ ਦੂਜੀ ਜਗ੍ਹਾ ਤੱਕ ਹੀ ਵੈਲਿਡ ਹੋਵੇਗਾ। ਰੋਜ਼ਾਨਾ ਜਾਰੀ ਕੀਤੇ ਪਾਸ ਦੀ ਸੂਚਨਾ ਸਬੰਧਤ ਪੰਚਾਇਤ ਸਕੱਤਰ ਰਾਹੀ ਅਗਲੇ ਦਿਨ ਸਵੇਰੇ 10:00 ਵਜੇ ਤੱਕ ਇਸ ਦਫ਼ਤਰ ਭੇਜੀ ਜਾਵੇ।