ਮੋਗਾ 20 ਨਵੰਬਰ (ਮਿੰਟੂ ਖੁਰਮੀ,ਕੁਲਦੀਪ ਸਿੰਘ)ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਪਿੰਡ ਦੌਧਰ ਗਰਬੀ ਵਿੱਚ ਲੱਗੇ ਨਹਿਰੀ ਪਾਣੀ ਨੂੰ ਸੁੱਧ ਕਰਕੇ ਪੀਣ ਯੋਗ ਬਣਾਉਣ ਦੇ ਪ੍ਰੋਜੈਕਟ ਬਾਰੇ 3 ਰੋਜ਼ਾ ਆਊਟਰੀਚ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਪ੍ਰਚਾਰ ਵੈਨਾਂ ਨੂੰ ਪਿੰਡ ਰਣਸੀਹ ਕਲਾਂ ਤੋ ਹਰੀ ਝੰਡੀ ਦੇ ਕੀਤੀ, ਤਾਂ ਜੋ ਲੋਕਾਂ ਨੂੰ ਨਹਿਰੀ ਸਕੀਮ ਮੋਗੇਵਾਲੀ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਜ਼ਿਲ੍ਹਾ ਮੋਗਾ ਦੇ ਪਿੰਡਾਂ ਨੂੰ ਸਾਫ਼ ਅਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਤਰਜੀਹੀ ਅਧਾਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟਰ ਅਧੀਨ ਨਹਿਰੀ ਪਾਣੀ ਨੂੰ ਸੁੱਧ ਕਰਕੇ ਜ਼ਿਲ੍ਹਾ ਦੇ ਬਲਾਕ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ 85 ਪਿੰਡਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਦੇ ਪਿੰਡ ਦੌਧਰ ਵਿਖੇ ਨਹਿਰੀ ਪਾਣੀ ਦੇ ਸੁੱਧੀਕਰਨ ਲਈ ਉੱਤਰੀ ਭਾਰਤ ਦਾ ਪਹਿਲਾ ਨਿਵੇਕਲਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ । ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਅਧੀਨ 85 ਪਿੰਡਾਂ ਦੇ 70 ਹਜ਼ਾਰ ਘਰਾਂ ਵਿੱਚ ਰਹਿਣ ਵਾਲੇ ਕਰੀਬ 4 ਲੱਖ ਵਿਅਕਤੀਆਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਹਰ ਪਿੰਡ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ ਇਸ ਸਕੀਮ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ ਤਾਂ ਜੋ ਉਹ ਇਸ ਸਕੀਮ ਅਧੀਨ ਵੱਧ ਤੋ ਵੱਧ ਪਾਣੀ ਦੇ ਕੂਨੈਕਸ਼ਨ ਲਗਵਾ ਸਕਣ। ਉਹਨਾਂ ਦੱਸਿਆ ਕਿ ਇਸ ਆਊਟਰੀਚ ਪ੍ਰੋਗਰਾਮ ਦੌਰਾਨ ਸਕੂਲਾਂ ਵਿੱਚ ਵਾਟਰ ਸੈਪਲ ਟੈਸਟ ਕੀਤੇ ਜਾਣਗੇ ਅਤੇ ਨਾਲ ਹੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਓਰੀਐਨਟੇਸ਼ਨ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਤੋ ਇਲਾਵਾ ਇਹ ਟੀਮਾਂ ਪਿੰਡ ਵਾਸੀਆਂ ਵਿੱਚ ਪੀਣ ਵਾਲੇ ਸੁੱਧ ਪਾਣੀ ਪ੍ਰਤੀ ਵੀ ਜਾਗਰੂਕਤਾ ਪੈਦਾ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਟੀਮਾਂ ਨੂੰ ਹਦਾਇਤ ਕੀਤੀ ਕਿ ਜੇਕਰ ਇਸ ਸਕੀਮ ਸਬੰਧੀ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਸਵਾਲ ਪੈਦਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਹੱਲ ਕਰਨਾ ਵੀ ਯਕੀਨੀ ਬਣਾਉਣ ਜਿਕਰਯੋਗ ਹੈ ਕਿ ਇਹ ਪ੍ਰੋਜੈਕਟ ਵਰਲਡ ਬੈਕ ਦੀ ਮੱਦਦ ਨਾਲ ਦੌਧਰ ਪਿੰਡ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਨਰਿੰਦਰ ਸਿੰਘ ਧਾਲੀਵਾਲ ਪੌਦਾ ਸੁਰੱਖਿਆ ਅਫ਼ਸਰ ਜਸਵਿੰਦਰ ਸਿੰਘ ਬਰਾੜ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਜੇ.ਐਸ.ਚਾਹਲ ਕਾਰਜਕਾਰੀ ਇੰਜੀਨਅਰ ਪੰਚਾਇਤੀ ਰਾਜ ਰਜੇਸ਼ ਕਾਂਸ਼ਲ, ਮੁੱਖ ਸਮਾਜਿਕ ਵਿਕਾਸ ਅਫ਼ਸਰ ਜਲ ਸਪਲਾਈ ਅੰਸ਼ੂ ਮਿਸ਼ਰਾ,ਰਾਜ ਪੱਧਰੀ ਸੰਚਾਰ ਵਿਸੇਸ਼ਕ ਕੁਲਦੀਪ ਗਾਂਧੀ, ਰਾਊਡ ਗਲਾਸ ਫਾਊਡੇਸ਼ਨ ਐਨ.ਜੀ.ਓ. ਤੋ ਅਰਸ਼ਇੰਦਰ ਰੰਧਾਵਾ, ਪਿੰਡ ਦੇ ਮੋਹਤਬਰ ਵਿਅਕਤੀ ਪ੍ਰੀਤਇੰਦਰਪਾਲ ਸਿੰਘ, ਬੂਟਾ ਸਿੰਘ, ਹਰਗੀਤ ਸਿੰਘ, ਵਕੀਲ ਸਿੰਘ,ਰੇਸ਼ਮ ਸਿੰਘ,
ਨਛੱਤਰ ਸਿੰਘ, ਅਜਾਇਬ ਸਿੰਘ, ਸੁਰਿੰਦਰ ਸਿੰਘ, ਰਣਜੀਤ ਕੌਰ ਤੋ ਇਲਾਵਾ ਹੋਰ ਵੀ ਵਿਅਕਤੀ ਹਾਜ਼ਰ ਸਨ।