ਮੋਗਾ 7 ਨਵੰਬਰ (ਮਿੰਟੂ ਖੁਰਮੀ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਚੱਲਣ ਵਾਲੇ ਕਾਰਖਾਨੇ, ਵਰਕਸ਼ਾਪਾਂ, ਦੁਕਾਨਾਂ, ਵਪਾਰਿਕ ਅਦਾਰਿਆਂ ਮੈਰਿਜ ਪੈਲਸਾਂ, ਮਾਲ, ਬਿਗ ਬਜ਼ਾਰ, ਸ਼ਰਾਬ ਦੇ ਠੇਕੇ, ਪ੍ਰਾਈਵੇਟ ਹਸਪਤਾਲਾਂ, ਸਰਕਾਰੀ/ਪ੍ਰਾਈਵੇਟ ਬੈਕਾਂ ਆਦਿ ਨੂੰ ਮਿਊਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 342/343(1) ਅਧੀਨ ਲਾਇਸੰਸ ਲੈਣੀ ਅਤੇ ਹਰ ਸਾਲ ਲਾਇਸੰਸ ਫੀਸ ਜਮਾ ਕਰਵਾਉਣੀ ਉਚਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਮੋਗਾ ਦੇ ਭੀਮ ਨਗਰ ਵਿਖੇ ਅੱਜ ਅਤੇ ਅੰਮ੍ਰਿਤਸਰ ਰੋਡ ਨੇੜੇ ਬੱਸ ਸਟੈਡ ਵਿਖੇ 9 ਨਵੰਬਰ ਨੂੰ ਟ੍ਰੇਡਰਜ਼ ਲਾਇਸੰਸ ਸਬੰਧੀ ਕੈਪ ਲਗਾਏ ਜਾਣਗੇ। ਉਨ੍ਹਾਂ ਸਹਿਰ ਵਾਸੀਆਂ ਨੂੰ ਦੱਸਿਆ ਕਿ ਇਨ੍ਹਾਂ ਕੈਪਾਂ ਵਿੱਚ ਟ੍ਰੇਡਰਜ ਲਾਇਸੰਸ ਬਣਾਉਣ ਵਾਲੇ ਵਿਅਕਤੀ ਆਪਣਾ ਪੈਨ ਕਾਰਡ, ਆਧਾਰ ਕਾਰਡ, ਪ੍ਰਾਪਰਟੀ ਦੀ ਰਜਿਸਟਰੀ, ਰੈਟ ਐਗਰੀਮੈਟ ਜਾਂ ਬਿਜਲੀ ਦੇ ਬਿੱਲ ਦੀ ਫੋਟੋ ਸਟੇਟ ਕਾਪੀ ਜਰੂਰ ਲੈ ਕੇ ਆਉਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਕੈਪਾਂ ਵਿੱਚ ਭਾਗ ਲੈ ਕੇ ਵੱਧ ਤੋ ਵੱਧ ਟ੍ਰੇਡਰਜ਼ ਲਾਇਸੰਸ ਬਣਾਉਣ ਦੀ ਅਪੀਲ ਕੀਤੀ।