ਕੋਟ ਈਸੇ ਖਾਂ 18 ਅਗਸਤ (ਜਗਰਾਜ ਸਿੰਘ ਗਿੱਲ )
ਪੰਜਾਬ ਦੇ ਵਿਰਸੇ ਨੂੰ ਬਚਾਉਣ ਦੇ ਲਈ ਹੁਣ ਬਹੁਤ ਸਾਰੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਹੁਣ ਅੱਗੇ ਵਧ ਰਹੀਆਂ ਹਨ ਤੇ ਅਹਿਮ ਕਦਮ ਚੁੱਕ ਰਹੀਆਂ ਹਨ ,ਜਿਸ ਦੀ ਇਕ ਝਲਕ ਸ਼ਹਿਰ ਕੋਟ ਈਸੇ ਖਾਂ ਵਿਖੇ ਵੀ ਦੇਖਣ ਨੂੰ ਮਿਲੀ ਜਿੱਥੇ ਵਿਰਸੇ ਨੂੰ ਬਚਾਉਣ ਲਈ ਕਰਵਾਏ ਪ੍ਰੋਗਰਾਮ ਦੇ ਵਿਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਮੁੱਖ ਮਹਿਮਾਨ ਦਾ ਡਾ ਅਮਿਤਾ ਗੁਲ੍ਹਾਟੀ ,ਡਾ ਮਾਲਤੀ ਧੀਰ, ਸ਼ਾਇਨਾ ਸਦਿਓਡ਼ਾ, ਕਾਜਲ ਸਚਦੇਵਾ ਅਤੇ ਸਮੂਹ ਟੀਮ ਨੇ ਧੰਨਵਾਦ ਕੀਤਾ । ਉਨ੍ਹਾਂ ਨੇ ਕਿਹਾ ਨਗਰ ਨਿਵਾਸੀਆਂ ਅਤੇ ਸ਼ਖ਼ਸੀਅਤਾਂ ਨੇ ਸਾਨੂੰ ਜੋ ਸਹਿਯੋਗ ਦਿੱਤਾ ਹੈ ਅਸੀਂ ਉਸ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਅਤੇ ਸਾਨੂੰ ਪੂਰਨ ਆਸ ਹੈ ਕਿ ਸਾਡੇ ਵੱਲੋਂ ਚੁੱਕੇ ਇਸ ਕਦਮ ਨੂੰ ਦੇਖ ਕੇ ਸ਼ਹਿਰ ਅਤੇ ਇਲਾਕੇ ਦੇ ਲੋਕ ਸਾਡੇ ਨਾਲ ਜੁੜ ਕੇ ਵਿਰਸੇ ਨੂੰ ਬਚਾਉਣ ਦੇ ਲਈ ਅਹਿਮ ਕਦਮ ਚੁੱਕਣਗੇ ਅਤੇ ਨਵੀਂ ਪੀੜ੍ਹੀ ਨੂੰ ਹਰ ਪੱਖ ਤੋਂ ਜਾਣੂ ਕਰਵਾਉਣਗੇ । ਉਨ੍ਹਾਂ ਨੇ ਕਿਹਾ ਜੇਕਰ ਅਸੀਂ ਅਜਿਹਾ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿਚ ਪੰਜਾਬੀ ਵਿਰਸਾ ਅਲੋਪ ਹੋ ਜਾਵੇਗਾ ਜਿਸ ਨੂੰ ਮੁੜ ਦੁਬਾਰਾ ਵਾਪਸ ਲਿਆਉਣਾ ਅਸੰਭਵ ਜਿਹਾ ਹੋ ਜਾਵੇਗਾ ।