*ਧਰਮਕੋਟ 28 ਅਪ੍ਰੈਲ ( ਜਗਰਾਜ ਗਿੱਲ,ਰਿੱਕੀ ਕੈਲਵੀ ) ਜਿੱਥੇ ਅੱਜ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਚੱਲ ਰਹੀ ਹੈ ਅਤੇ ਹਰ ਵਿਅਕਤੀ ਮਾਯੂਸੀ ਵਿੱਚੋਂ ਗੁਜ਼ਰ ਰਿਹਾ ਹੈ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਪਿਛਲੇ ਕੁਝ ਕੁ ਦਿਨਾਂ ਵਿੱਚ ਛੋਟਾ ਬੱਚਾ ਨੂਰ ਜਿਸ ਨੇ ਹਰ ਪੰਜਾਬੀ ਦੇ ਦਿਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਨੂਰ ਅਤੇ ਉਸਦੀ ਟੀਮ ਨੇ ਟਿੱਕ ਟਾਕ ਤੇ ਵੀਡੀਓ ਪਾ ਕੇ ਹੀ ਘਰਾਂ ਵਿੱਚ ਬੰਦ ਲੋਕਾਂ ਦਾ ਜਿੱਥੇ ਮਨੋਰੰਜਨ ਕੀਤਾ ਹੈ ਉੱਥੇ ਹੀ ਨੂਰ ਦੀ ਅਦਾਕਾਰੀ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ ਅਜਿਹੇ ਹਾਲਾਤਾਂ ਵਿੱਚ ਵੀ ਲੋਕਾਂ ਨੂੰ ਹਸਾਉਣਾ ਜ਼ਿੰਦਾਦਿਲੀ ਦੀ ਮਿਸਾਲ ਹੈ
*ਨੂਰ ਦੀ ਪੜ੍ਹਾਈ ਦਾ ਸਾਰਾ ਖਰਚ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਚੱਕਿਆ*
ਜਦੋਂ ਹੀ ਇਸ ਦੀ ਜਾਣਕਾਰੀ ਨਗਰ ਕੌਾਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਮਿਲੀ ਤਾਂ ਉਹ ਉਚੇਚੇ ਤੌਰ ਤੇ ਪਿੰਡ ਭਿੰਡਰ ਕਲਾਂ ਵਿਖੇ ਪਹੁੰਚੇ ਉਨ੍ਹਾਂ ਨੇ ਇਸ ਬੱਚੇ ਦੀ ਹੌਸਲਾ ਅਫਜਾਈ ਕੀਤੀ ਅਤੇ ਨਾਲ ਹੀ ਉਸ ਦੀ ਪੜ੍ਹਾਈ ਦਾ ਸਾਰਾ ਖਰਚ ਚੁੱਕਣ ਦਾ ਵਾਅਦਾ ਕੀਤਾ ਟਿੱਕ ਟਾਂਕ ਸਟਾਰ ਨੂਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਤੇ ਸਮੁੱਚੀ ਟੀਮ ਵੱਲੋਂ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਉਸ ਦੇ ਨਾਲ ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਪ੍ਰਧਾਨ ਬੰਟੀ ਵੱਲੋਂ ਕਿਹਾ ਗਿਆ ਕਿ ਇਸ ਛੋਟੇ ਬੱਚੇ ਦੀ ਅਦਾਕਾਰੀ ਬਾਕਮਾਲ ਹੈ ਬਹੁਤ ਹੀ ਖੂਬਸੂਰਤ ਤੇ ਸ਼ਲਾਘਾਯੋਗ ਅਦਾਕਾਰੀ ਹੈ
ਇਸ ਮੌਕੇ ਸੁਖਦੇਵ ਸਿੰਘ ਸ਼ੇਰਾ ਐਮ ਸੀ ,ਨਿਰਮਲ ਸਿੰਘ ਐੱਮ ਸੀ, ਗੁਰਪਿੰਦਰ ਸਿੰਘ ਚਾਹਲ ਐੱਮ ਸੀ, ਰਾਜੀਵ ਬਜਾਜ ,ਗੁਰਪ੍ਰੀਤ ਸਿੰਘ, ਸਤਨਾਮ ਸਿੰਘ ,ਆਦਿ ਹੋਰ ਵੀ ਹਾਜ਼ਰ ਸਨ