• Sat. Nov 23rd, 2024

ਜੀ.ਆਰ.ਐਸ. ਜਸਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਮਗਨਰੇਗਾ ਕਾਮਿਆਂ ਨੂੰ ਜੀ.ਆਈ.ਐਸ. ਬਾਰੇ ਕੀਤਾ ਜਾਗਰੂਕ

ByJagraj Gill

Oct 10, 2021

ਬਾਘਾਪੁਰਾਣਾ, 10 ਅਕਤੂਬਰ

(ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਡਿਪਟੀ ਕਮਿਸ਼ਨਰ ਮੋਗਾ ਸ੍ਰੀ ਹਰੀਸ਼ ਨਈਅਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਾਘਾਪੁਰਾਣਾ ਬਲਾਕ ਦੇ ਪਿੰਡ ਬਸਤੀ ਗੁਰੂਸਰ ਅਤੇ ਸੰਤੂਵਾਲਾ ਵਿਖੇ ਗ੍ਰਾਮ ਰੋਜ਼ਗਾਰ ਸਹਾਇਕ ਜਸਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਪਿੰਡ ਵਾਸੀਆਂ ਅਤੇ ਮਗਨਰੇਗਾ ਕਾਮਿਆਂ ਨਾਲ ਇੱਕ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ। ਇਸ ਸਮੇਂ ਉਨਾਂ ਨਾਲ ਉਕਤ ਪਿੰਡਾਂ ਦੇ ਸਰਪੰਚ ਮੇਜਰ ਸਿੰਘ ਅਤੇ ਰਣਦੀਪ ਕੌਰ ਵੀ ਹਾਜ਼ਰ ਸਨ।

ਮੀਟਿੰਗ ਵਿੱਚ ਉਨਾਂ ਹਾਜ਼ਰੀਨ ਨੂੰ ਦੱਸਿਆ ਕਿ ਭਵਿੱਖ ਵਿੱਚ ਮਗਨਰੇਗਾ ਤਹਿਤ ਹੋਣ ਵਾਲੇ ਸਾਰੇ ਵਿਕਾਸ ਕਾਰਜ ਜੀ.ਆਈ.ਐਸ. (ਜੀਓਗ੍ਰਾਫਿਕ ਇਨਫਰਮੇਸ਼ਨ ਸਿਸਟਮ) ਰਾਹੀਂ ਹੋਣਗੇ। ਉਨਾਂ ਪਿੰਡ ਵਾਸੀਆਂ ਨੂੰ ਇਸ ਜੀ.ਆਈ.ਐਸ. ਸਿਸਟਮ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੀ.ਆਈ.ਐਸ. ਦਾ ਮੁੱਖ ਮੰਤਵ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਢੰਗ ਨਾਲ ਕਰਵਾਉਣਾ ਅਤੇ ਨੇਪਰੇ ਚੜਾਉਣਾ ਹੈ।

ਉਨਾਂ ਦੱਸਿਆ ਕਿ ਇਹ ਜੀ.ਆਈ.ਐਸ. ਜੀਓਗ੍ਰਾਫ਼ੀ ਅਤੇ ਇਨਫਰਮੇਸ਼ਨ ਸਿਸਟਮ ਦੇ ਸੁਮੇਲ ਨਾਲ ਬਣਿਆ ਹੋਇਆ ਸਿਸਟਮ ਹੈ, ਜਿਸ ਤਹਿਤ ਜੀਓਗ੍ਰਾਫੀ ਧਰਤੀ ਦੀ ਸਹੀ ਲੋਕੇਸ਼ਨ ਅਤੇ ਇਨਫਰਮੇਸ਼ਨ ਵਿੱਚ ਉਸ ਲੋਕੇਸ਼ਨ ਉੱਪਰ ਹੋਣ ਵਾਲੇ ਵਿਕਾਸ ਕਾਰਜ ਸ਼ਾਮਿਲ ਹੋਣਗੇ। ਉਨਾਂ ਦੱਸਿਆ ਕਿ ਕਹਿਣ ਦਾ ਭਾਵ ਇਹ ਹੈ ਕਿ ਮਗਨਰੇਗਾ ਤਹਿਤ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਦਾ ਕੰਪਿਊਟਰੀਕਰਨ ਹੋ ਜਾਵੇਗਾ ਜਿਸ ਤਹਿਤ ਆਮ ਲੋਕ ਵੀ ਆਪਣੇ ਮੋਬਾਇਲ ਜਾਂ ਕੰਪਿਊਟਰ ਜਰੀਏ ਮਗਨਰੇਗਾ ਤਹਿਤ ਹੋ ਚੁੱਕੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਵੇਖ ਸਕਣਗੇ।

ਉਨਾਂ ਪਿੰਡ ਵਾਸੀਆਂ ਨੂੰ ਦੱਸਿਆ ਕਿ ਇਸ ਨਵੇਂ ਸਿਸਟਮ ਨਾਲ ਨਰੇਗਾ ਤਹਿਤ ਕਰਵਾਏ ਜਾਣ ਵਾਲੇ ਵਿਕਾਸ ਕਾਰਜ ਹੋਰ ਵੀ ਪਾਰਦਰਸ਼ਤਾ ਅਤੇ ਸ਼ੁੱਧਤਾ ਨਾਲ ਨੇਪਰੇ ਚਾੜੇ ਜਾ ਸਕਣਗੇ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *