ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਦ ਚੈਰਿਟੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਸੈਨੇਟਾਈਜ਼ਰਾਂ ਦੀ ਕੀਤੀ ਵੰਡ

ਮੋਗਾ 25 ਮਈ (ਕੀਤਾ ਬਾਰੇਵਾਲ ਜਗਸੀਰ ਸਿੰਘ ਪੱਤੋਂ)

 

ਅੱਜ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀਮਤੀ ਮਨਦੀਪ ਪੰਨੂ, ਦੀ ਅਗਵਾਈ ਹੇਠ ਜਿਲ੍ਹਾ ਕੋਰਟ ਕੰਪਲੈਕਸ, ਮੋਗਾ ਵਿਖੇ ਸੂਦ ਚੈਰਿਟੀ ਫਾਉਂਡੇਸ਼ਨ ਦੇ ਸਹਿਯੋਗ ਨਾਲ  ਸੈਨੇਟਾਈਜ਼ਰ ਵੰਡਣ ਦਾ ਕੈਂਪ ਲਗਾਇਆ ਗਿਆ ।

 

ਇਸ ਮੌਕੇ ਹਾਜ਼ਰ ਸ੍ਰੀਮਤੀ ਪੰਨੂ ਨੇ ਆਮ ਲੋਕਾਂ ਨੁੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਜਿਵੇਂ ਕਿ ਤਾਲਾਬੰਦੀ ਦੀ ਪਾਲਣਾ ਕਰਨਾ, ਵੈਕਸੀਨੇਸ਼ਨ ਕਰਵਾਉਣੀ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਜਾਗਰੂਕ ਕਰਨਾ ਚਾਹੀਦਾ ਹੈ।

 

ਇਸ ਮੌਕੇ ਤੇ ਸੂਦ ਚੈਰਿਟੀ ਫਾਉਂਡੇਸ਼ਨ ਦੀ ਫਾਉਂਡਰ ਮਾਲਵਿਕਾ ਸੂਦ ਨੇ ਦੱਸਿਆ ਕਿ ਸਾਡੀ ਸੰਸਥਾ ਸਮਾਜ ਸੇਵਾ ਦੇ ਹਰ ਖੇਤਰ ਵਿੱਚ ਕੰਮ ਕਰਦੀ ਹੈ ਅਤੇ ਹਰ ਕਿਸੇ ਦੀ ਮਦਦ ਲਈ ਹਰ ਵੇਲੇ ਤਤਪਰ ਰਹਿੰਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਔਖੇ ਸਮੇਂ ਵਿੱਚ ਸਭ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤਾਂ ਜੋ ਆਪਣੇ ਗੁਰੂਆਂ ਦੁਆਰਾ ਦਿੱਤੇ ਮਨੁੱਖਤਾ ਦੀ ਸੇਵਾ ਦੇ ਧਰਮ ਦੀ ਪਾਲਣਾ ਹੋ ਸਕੇ।

 

ਇਸ ਮੌਕੇ ਤੇ ਮਾਲਵਿਕਾ ਸੂਦ ਸੱਚਰ, ਫਾਉਂਡਰ ਸੂਦ ਚੈਰਿਟੀ ਫਾਉਂਡੇਸ਼ਨ, ਗੌਤਮ ਸੱਚਰ ਮੈਂਬਰ, ਸੂਦ ਚੈਰਿਟੀ ਫਾਉਂਡੇਸ਼ਨ, ਐਨ.ਜੀ.ਓ ਐਸ.ਕੇ. ਬਾਂਸਲ, ਚੈਅਰਮੈਨ ਹੈਲਪ ਇੰਡੀਆਂ ਐਨ.ਜੀ.ਓ ਆਦਿ ਮੌਜੂਦ ਸਨ।

 

 

Leave a Reply

Your email address will not be published. Required fields are marked *