• Tue. Dec 3rd, 2024

ਜਸਵਿੰਦਰ ਸਿੱਧੂ ਘਰ ਰੱਖੇ ਚਾਹ ਪ੍ਰੋਗਰਾਮ ਨੇ ਰੈਲੀ ਦਾ ਰੂਪ ਲਿਆ। ਐਮ. ਪੀ ਬਣਨ ਤੇ ਹਲਕਾ ਧਰਮਕੋਟ ਲਈ ਗ੍ਰਾਂਟਾਂ ਦੇ ਆਉਣਗੇ ਗੱਫੇ :- ਆਪ ਉਮੀਦਵਾਰ ਅਨਮੋਲ

ByJagraj Gill

Apr 27, 2024

ਲੋਕ ਸਭਾ ਫਰੀਦਕੋਟ ਦੇ ਉਮੀਦਵਾਰ ਸ੍ਰੀ ਕਰਮਜੀਤ ਸਿੰਘ ਅਨਮੋਲ ਦੀ ਹਾਜਰੀ ਵਿੱਚ ਜਸਵਿੰਦਰ ਸਿੰਘ ਸਿੱਧੂ ਹਾਜਰੀਨਾਂ ਨੂੰ ਸੰਬੋਧਨ ਕਰਦੇ ਹੋਏ।

ਕੋਟ ਈਸੇ ਖਾਂ-27 ਅਪ੍ਰੈਲ 

ਜਗਰਾਜ ਸਿੰਘ ਗਿੱਲ 

ਹਲਕਾ ਧਰਮਕੋਟ ਤੋ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਗਮਾਡਾ ਦੇ ਪੰਜਾਬ ਸਰਕਾਰ ਦੇ ਡਾਇਰੈਕਟਰ ਸ: ਜਸਵਿੰਦਰ ਸਿੰਘ ਸਿੱਧੂ ਦੇ ਘਰ ਇਕ ਚੋਣ ਜਲਸੇ ਉਪਰੰਤ ਚਾਹ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਰੈਲੀ ਦਾ ਰੂਪ ਲੈ ਗਿਆ ਜਿਸ ਸਬੰਧੀ ਤਤਕਾਲੀਨ ਸਮੇਂ ਵਿੱਚ ਸਟੇਜ ਲਾਉਣੀ ਪੈ ਗਈ ਜਿਸ ਦਾ ਸੰਚਾਲਨ ਖੁਦ ਜਸਵਿੰਦਰ ਸਿੰਘ ਸਿੱਧੂ ਵਲੋਂ ਕੀਤਾ ਗਿਆ ।ਇਸ ਸਮੇਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਬੋਲਦਿਆ ਕਿਹਾ ਕਿ ਸਿੱਧੂ ਪਰਿਵਾਰ ਆਮ ਆਦਮੀ ਪਾਰਟੀ ਨਾਲ ਡਟਕੇ ਖੜਦਾ ਆ ਰਿਹਾ ਹੈ ਅਤੇ ਚੰਗੇ ਮਾੜੇ ਸਮੇਂ ਦੌਰਾਨ ਵੀ ਇਹਨਾਂ ਵੱਲੋਂ ਗੁਰਪ੍ਰੀਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦਾ ਕੌਸਲਰ ਜਿਤਾਕੇ ਹਲਕਾ ਧਰਮਕੋਟ ਚ ਪਾਰਟੀ ਦਾ ਮੁੱਢ ਬੰਨ੍ਹਿਆ ਸੀ। ਉਹਨਾ ਕਿਹਾ ਕਿ ਹਲਕਾ ਫਰੀਦਕੋਟ ਤੋ ਲੋਕ ਸਭਾ ਦੇ ਉਮੀਦਵਾਰ ਨੂੰ ਹਲਕਾ ਧਰਮਕੋਟ ਤੋਂ ਵੱਡੀ ਲੀਡ ਦਵਾਉਣੀ ਹੈ। ਇਸ ਉਪਰੰਤ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੇ ਸਬੋਧਨ ਕਰਦਿਆ ਕਿਹਾ ਕਿ ਸੁਣਿਆ ਸੀ ਜਸਵਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਚਾਉਣ ਦੀ ਲੜਾਈ ਲੜੀ, ਹਜਾਰਾਂ ਅਧਿਆਪਕ ਭਰਤੀ ਕਰਵਾਏ ਪ੍ਰੰਤੂ ਅੱਜ ਉਹਨਾ ਦਾ ਇਲਾਕੇ ਚ ਪਿਆਰ ਅੱਖੀ ਦੇਖ ਲਿਆ। ਉਹ ਪਾਰਟੀ ਦੀ ਕੰਪੇਨ ਕਰਨ ਲਈ ਕੈਨੇਡਾ ਸਰੀ ਤੋ

ਸ਼ਪੈਸ਼ਲ ਚੱਲਕੇ ਆਏ ਹਨ। ਉਹਨਾ ਕਿਹਾ ਜੇਕਰ ਤੁਸੀ ਮੈਨੂੰ ਜਿਤਾਉਦੇ ਹੋ ਤਾਂ ਹਲਕਾ ਧਰਮਕੋਟ ਨੂੰ ਗ੍ਰਾਟਾਂ ਦੇ ਗੱਫੇ ਦਿੱਤੇ ਜਾਣਗੇ। ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਧਰਮਕੋਟ ਤੋ ਇਲਾਵਾ ਸਾਰੇ ਹਲਕਿਆ ਚ ਜਿਥੇ ਜਿਥੇ ਵੀ ਮੇਰੇ ਸਾਥੀ ਬੈਠੇ ਹਨ ਉਥੇ ਦਿਨ ਰਾਤ ਇਕ ਕਰਕੇ ਚੋਣ ਪ੍ਰਚਾਰ ਕਰਾਂਗੇ ਤਾਂ ਜੋ ਵੱਡੀ ਪੱਧਰ ਤੇ ਹਲਕਾ ਫਰੀਦਕੋਟ ਤੋ ਲੀਡ ਦਿਵਾਈ ਜਾ ਸਕੇ। ਇਸ ਮੋਕੇ ਨੰਬਰਦਾਰ ਸੁਰਜੀਤ ਸਿੰਘ ਸਿੱਧੂ,ਕੌਸਲਰ ਗੁਰਪ੍ਰੀਤ ਸਿੰਘ ਸਿੱਧੂ,ਵਿਧਾਨ ਸਭਾ ਕਮੇਟੀ ਮੈਂਬਰ ਹਰਬਖਸ਼ ਸਿੰਘ ਸਿੱਧੂ, ਸਿਆਸਤ ਵਿੱਚ ਪੂਰੀ ਤਰਹਾਂ ਹੰਡੇ ਵਰਤੇ ਸਾਬਕਾ ਚੇਅਰਮੈਨ ਵਿਜੇ ਧੀਰ,ਡਾ ਅਨਿਲਜੀਤ ਕੰਬੋਜ, ਚੇਅਰਮੈਨ ਅਮਨ ਪੰਡੋਰੀ, ਬਲਾਕ ਪ੍ਰਧਾਨ ਅਤੇ ਮੈਂਬਰ ਲੇਬਰ ਕਮਿਸ਼ਨ ਪੰਜਾਬ ਬਲਦੇਵ ਸਿੰਘ ਬਲਖੰਡੀ, ਆਪ ਦੇ ਸੀਨੀਅਰ ਟਕਸਾਲੀ ਆਗੂ ਸੁਰਜੀਤ ਸਿੰਘ ਲੋਹਾਰਾ,ਬਲਵਿੰਦਰ ਸਿੰਘ,ਕੌਸਲਰ ਸਤਵੰਤ ਸਿੰਘ ਸਿੱਧੂ,ਸ ਅਮਰਜੀਤ ਸਿੰਘ ਸਿੱਧੂ,ਕੌਸਲਰ ਸੁੱਚਾ ਸਿੰਘ ਪੁਰਬਾ,ਜੱਸ ਦਾਤੇਵਾਲ,ਪ੍ਰਮੋਦ ਕੁਮਾਰ ਬੱਬੂ,ਸੁਰਿੰਦਰ ਕੁਮਾਰ ਗਗੜੇ ਵਾਲੇ,ਗੁਰਵੰਤ ਸਿੰਘ ਵਿਰਕ, ਮਨਪ੍ਰੀਤ ਸਿੰਘ ਵਿਰਕ, ਡਾ ਵਰਿੰਦਰ ਸਿੰਘ ਭੁੱਲਰ, ਟਕਸਾਲੀ ਆਗੂ ਕਮਲਜੀਤ ਸਿੰਘ ਖਹਿਰਾ,ਬਾਬਾ ਲਖਵਿੰਦਰ ਸਿੰਘ ,ਲਖਵੀਰ ਸਿੰਘ ਦਾਤੇਵਾਲ, ਵਿੱਕੀ ਅਰੋੜਾ,ਕਾਕਾ ਟੈਲੀਕੋਮ, ਸੋਨੂੰ ਦੋਲੇਵਾਲ ,ਡਾ ਹਰਭਜਨ ਅਰੋੜਾ,ਮਨਪ੍ਰੀਤ ਸਿੰਘ ਅਤੇ ਬਹੁਤ ਸਾਰੇ ਸੀਨੀਅਰ ਆਗੂ ਹਾਜਰ ਸਨ।

 

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *