ਮੋਗਾ 8 ਅਕਤੂਬਰ
(ਜਗਰਾਜ ਸਿੰਘ ਗਿੱਲ)
-ਜਰਨਲਿਸਟ ਐਸੋਸੀਏਸ਼ਨ ਰਜਿ.ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਚੀਫ ਪੈਟਰਨ ਨਵੀਨ ਸਿੰਗਲਾ ਅਤੇ ਜ਼ਿਲਾ ਪ੍ਰਧਾਨ ਡਾ.ਸੰਦੀਪ ਸ਼ਰਮਾਂ ਦੀ ਅਗਵਾਈ ਵਿੱਚ ਅਤੇ ਸੀਨੀਅਰ ਵਾਈਸ ਪ੍ਰਧਾਨ ਮੋਹਿਤ ਕੌਛੜ ਅਤੇ ਜਰਨਲ ਸਕੱਤਰ ਸੰਜੀਵ ਕੁਮਾਰ ਦੀ ਹਾਜ਼ਰੀ ਵਿੱਚ ਹੋਈ। ਜਿਸ ਦੋਰਾਨ ਪੱਤਰਕਾਰੀ ਦੇ ਥੱਮ ਅਤੇ ਸੀਨੀਅਰ ਪੱਤਰਕਾਰ ਉ.ਪੀ.ਆਜਾਦ,ਪ੍ਰੇਮ ਸ਼ਰਮਾਂ ਅਤੇ ਹਰਬੰਸ ਸਿੰਘ ਢਿਲੋਂ ਨੂੰ ਐਸੋਸੀਏਸ਼ਨ ਦੀ ਜ਼ਿਲਾ ਬਾਡੀ ਵਿੱਚ ਸ਼ਾਮਲ ਕਰਦੇ ਹੋਏ ਪੈਟਰਨ ਘੋਸ਼ਿਤ ਕੀਤਾ ਗਿਆ। ਇਸੇ ਤਰ੍ਹਾਂ ਹਰੀ ਓਮ ਮਿੱਤਲ ਨੂੰ ਐਸੋਸੀਏਸ਼ਨ ਦਾ ਮੁੱਖ ਸਲਾਹਕਾਰ ਨਿਯੁੱਕਤ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਲਾ ਬਾਡੀ ਵਿੱਚ ਬਲਵਿੰਦਰ ਬਿੰਦਾ ਅਤੇ ਪ੍ਰਦੀਪ ਨਰੂਲਾ ਨੂੰ ਉਪ-ਪ੍ਰਧਾਨ ਅਤੇ ਰੋਹਿਤ ਸ਼ਰਮਾਂ ਅਤੇ ਸਵਰਨ ਗੁਲਾਟੀ ਨੂੰ ਸਕੱਤਰ ਅਤੇ ਪ੍ਰਦੀਪ ਗੋਇਲ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੋਕੇ ਤੇ ਜ਼ਿਲਾ ਪ੍ਰਧਾਨ ਡਾ.ਸੰਦੀਪ ਸ਼ਰਮਾਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਮੰਤਵ ਪੱਤਰਕਾਰ ਭਾਈਚਾਰੇ ਨੂੰ ਇੱਕਜੁਟ ਕਰਨਾ ਹੈ। ਉੱਥੇ ਹੀ ਐਸੋਸੀਏਸ਼ਨ ਵੱਲੋਂ ਚੋਥੇ ਸਤੰਬ ਪੱਤਰਕਾਰ ਭਾਈਚਾਰੇ ਨੂੰ ਕਵਰੇਜ ਸਮੇਂ ਫੀਲਡ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਲਈ ਕੋਸ਼ਿਸ਼ਾਂ ਕਰੇਗੀ ਅਤੇ ਹਰ ਮੈਂਬਰ ਦਾ ਸਾਥ ਦੇਵੇਗੀ। ਸਰਕਾਰ ਤੋਂ ਪੱਤਰਕਾਰੀ ਕਿੱਤੇ ਵਿੱਚ ਰਿਸਕ ਲੈ ਕੇ ਕਵਰੇਜ਼ ਕਰਨ ਵੇਲੇ ਪੇਸ਼ ਆਉਣ ਵਾਲੀਆਂ ਸੱਮਸਿਆਵਾਂ ਦੇ ਹੱਲ ਲਈ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨਾਲ ਤਾਲਮੇਲ ਕਰੇਗੀ। ਡਾ.ਸੰਦੀਪ ਸ਼ਰਮਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਹਰ ਅਹੁੱਦੇਦਾਰ ਅਤੇ ਮੈਂਬਰ ਨੂੰ ਸ਼ਨਾਖਤੀ ਕਾਰਡ ਦੇਣ ਦੇ ਨਾਲ-ਨਾਲ ਉਹਨਾਂ ਦੇ ਵਾਹਨਾਂ ਤੇ ਲਗਾਉਣ ਲਈ ਐਸੋਸੀਏਸ਼ਨ ਦੇ ਪ੍ਰੈਸ ਸਟਿੱਕਰ ਵੀ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਬਲਾਕ ਪੱਤਰੀ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ।