22 ਸਤੰਬਰ ਨੂੰ ਕੀਤਾ ਵਿਸਾਲ ਰੈਲੀ ਕਰਨ ਦਾ ਐਲਾਨ
ਬਾਘਾਪੁਰਾਣਾ -19 ਸਤੰਬਰ (ਜਗਰਾਜ ਸਿੰਘ ਗਿੱਲ) ਬਕਾਇਆ ਰਾਸਨ ਸਮੇਤ ਕੇਂਦਰੀ ਸਕੀਮ ਦਾ ਕਣਕ ਤੇ ਦਾਲਾਂ ਦੀ ਸਹੀ ਵੰਡ ਅਤੇ ਹੋਰ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ
ਅਣਮਿਥੇ ਸਮੇਂ ਦਾ ਧਰਨਾ ਛੇਵੇਂ ਦਿਨ ਵੀ ਜਾਰੀ ਰਿਹਾ।ਧਰਨੇ ਨੂੰ ਸੂਬਾ ਆਗੂ ਬਲਵੰਤ ਸਿੰਘ ਬਾਘਾ ਪੁਰਾਣਾ,ਮੇਜਰ ਸਿੰਘ ਕਾਲੇਕੇ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ 14 ਸਤੰਬਰ ਤੋਂ ਫੂਡ ਸਪਲਾਈ ਦਫਤਰ ਮੂਹਰੇ ਲੱਗਿਆ ਧਰਨਾ ਛੇਵੇਂ ਦਿਨ ਚ ਦਾਖਲ ਹੋ ਗਿਆ ਹੈ।ਜਿਸ ਦੇ ਚਲਦੇ ਸੰਬੰਧਿਤ ਦਫਤਰ ਮੂਹਰੇ ਰੋਸ ਪ੍ਰਦਰਸਨਾਂ, ਖਾਲੀ ਭਾਡਿਆਂ ਨਾਲ ਸਹਿਰ ਚ ਮੁਜਾਹਰਾ,ਡੀ ਐਸ ਪੀ ਬਾਘਾਪੁਰਾਣਾ ਨੂੰ ਦਰਖਾਸਤ, ਐਸ ਡੀ ਐਮ ਨੂੰ ਮੰਗ-ਪੱਤਰ ਆਦਿ ਵੀ ਦਿੱਤੇ ਗਏ ਤਾਂ ਅਧਿਕਾਰੀ ਅਜੇ ਵੀ ਟਾਲ- ਮਟੋਲ ਕਰ ਰਹੇ ਹਨ।ਭਾਵੇਂ ਸੋਮਵਾਰ ਮੰਗਲਵਾਰ ਤੋਂ ਰਾਸਨ ਵੰਡਣ ਬਾਰੇ ਅਧਿਕਾਰੀ ਕਹਿ ਵੀ ਰਹੇ ਹਨ ਪਰ ਪਹਿਲਾਂ ਵੀ ਬਾਰ- ਬਾਰ ਭਰੋਸੇ ਦੇਕੇ ਲਾਗੂ ਨਾ ਕਰਨ ਕਰਕੇ ਬੇਯਕੀਨੀ ਬਣੀ ਹੋਈ ਹੈ।ਜਿਸ ਨੂੰ ਲਾਗੂ ਕਰਵਾਉਣ ਲਈ ਜਥੇਬੰਦੀਆਂ ਵਲੋਂ ਫੂਡ ਸਪਲਾਈ ਦਫਤਰ ਮੂਹਰੇ 22 ਸਤੰਬਰ ਨੂੰ ਵਿਸਾਲ ਜਨਤਕ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੇ ਧਰਨੇ ਨੂੰ ਮੰਗਾ ਸਿੰਘ ਵੈਰੋਕੇ ਪੇਂਡੂ ਮਜਦੂਰ ਯੂਨੀਅਨ, ਕਮਲੇਸ ਕੁਮਾਰ ਟੈਕਨੀਕਲ ਸਰਵਿਸ ਯੂਨੀਅਨ, ਗਿੰਦਰ ਸਿੰਘ ਰੋਡੇ ਪੇਂਡੂ ਮਜਦੂਰ ਯੂਨੀਅਨ (ਮਸਾਲ), ਮਾ:ਗੁਰਦੇਵ ਸਿੰਘ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਵੀ ਸੰਬੋਧਨ ਕੀਤਾ।ਇਸ ਸਮੇਂ ਦਰਸ਼ਨ ਸਿੰਘ ਘੋਲੀਆ ਕਲਾਂ,ਗੋਰਾ ਸਿੰਘ ਘੋਲੀਆ ਖੁਰਦ, ਅਮਰਜੀਤ ਕੌਰ, ਰਾਣੀ ਕੌਰ,ਹਾਕਮ ਸਿੰਘ ਤੇ ਸਰਬਜੀਤ ਸਿੰਘ ਕਾਲੇਕੇ,ਬੰਤ ਸਿੰਘ ਰਾਜੇਆਣਾ,ਨੱਥੂ ਸਿੰਘ ਮਾਣੂਕੇ ਆਗੂ ਵੀ ਹਾਜਰ ਸਨ।