ਮੰਗ ਪੱਤਰ ਦੇਦੇ ਹੋਏ ਯਾਤਰੀ ਗਗਨ ਸ੍ਰੀ ਹੁਕਮ ਚੰਦ ਅੱਗਰਵਾਲ, ਹਰੀਸ਼ ਕੁਮਾਰ, ਜਸਪਾਲ ਸਿੰਘ, ਪਰਮਿੰਦਰਪਾਲ ਸਿੰਘ,ਗੁਰਸੇਵਕ ਸਿੰਘ,ਰੋਹਿਤ ਸ਼ਰਮਾ,ਹਰੀਸ਼ ਕੁਮਾਰ
ਫਿਰੋਜਪੁਰ (ਜਗਰਾਜ ਸਿੰਘ ਗਿੱਲ)
ਚੰਡੀਗੜ੍ਹ ਤੋ ਫਿਰੋਜਪੁਰ ਸਵੇਰੇ ਰੋਜਾਨਾ ਆਉਣ ਵਾਲੀ ਟ੍ਰੇਨ ਨੰਬਰ 14629 ਸਤਲੁਜ ਐਕਸਪ੍ਰੈਸ ਟੈਰਨ ਚਲਦੀ ਹੈ, ਅਤੇ ਸ਼ਾਮ ਨੂੰ ਫਿਰੋਜਪੁਰ ਤੋਂ ਚੰਡੀਗੜ੍ਹ ਜਾਣ ਲਈ 14630 ਟ੍ਰੇਨ ਵਾਪਿਸ ਚਲਦੀ ਹੈ। ਇਹ ਟ੍ਰੈਨਾਂ ਦਸੰਬਰ 2024 ਤੋਂ 28 ਫਰਵਰੀ 2025 ਤੱਕ ਬੰਦ ਕਰ ਦਿੱਤੀਆਂ ਗਈਆ ਸਨ। ਜਿਸ ਕਾਰਨ ਰੋਜਾਨਾ ਹਜਾਰਾ ਦੀ ਤਦਾਦ ਵਿੱਚ ਇਹਨਾਂ ਟ੍ਰੇਨਾਂ ਵਿੱਚ ਸਫਰ ਕਰਦੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਮਾਰਚ ਵਿੱਚ ਇਹ ਟ੍ਰੇਨਾਂ ਚੱਲ ਪਈਆ ਸਨ। ਪਰੰਤੂ 25 ਮਾਰਚ ਤੋਂ ਇਹ ਟ੍ਰੈਨਾਂ ਬਿਨਾਂ ਕਿਸੇ ਕਾਰਨ ਅਣਮਿਥੇ ਸਮੇ ਲਈ ਦੁਬਾਰਾ ਬੰਦ ਕਰ ਦਿੱਤੀਆਂ ਗਈਆ ਹਨ। ਇਹਨਾਂ ਟ੍ਰੇਨਾਂ ਵਿੱਚ ਰੋਜਾਨਾ ਆਉਣ ਜਾਉਣ ਵਾਲੇ ਦਫਤਰਾਂ ਦੇ ਮੁਲਾਜਮ ਅਤੇ ਸਵੈ ਰੋਜਗਾਰ ਕਰਨ ਵਾਲੇ ਹਜਾਰਾ ਯਾਤਰੀ ਰੋਜਾਨਾ ਸਫਰ ਕਰਦੇ ਸਨ। ਜਿਸ ਕਾਰਨ ਰੇਲਵੇ ਨੂੰ ਚੰਗੀ ਆਮਦਨ ਸੀ। ਟ੍ਰੇਨਾਂ ਬੰਦ ਹੋਣ ਕਾਰਨ ਯਾਤਰੀਆਂ ਦੀ ਜੇਬ ਤੇ ਵਿੱਤੀ ਬੋਝ ਪਿਆ ਹੈ, ਅਤੇ ਰੇਲਵੇ ਨੂੰ ਵੀ ਵਿੱਤੀ ਨੁਕਸਾਨ ਹੋ ਰਿਹਾ ਹੈ। ਜਿਸ ਨੂੰ ਮੁੱਖ ਰਖਦੇ ਹੋਏ ਸਮੂਹ ਯਾਤਰੀਆਂ ਵੱਲੋਂ ਇਹਨਾਂ ਟ੍ਰੇਨਾਂ ਨੂੰ ਦੁਬਾਰਾ ਚਲਾਉਣ ਲਈ ਡੀ.ਆਰ.ਐਮ ਫਿਰੋਜਪੁਰ ਨੂੰ ਮੰਗ ਪੱਤਰ ਦਿੱਤਾ ਗਿਆ।