ਨਿਹਾਲ ਸਿੰਘ ਵਾਲਾ 29 (ਮਿੰਟੂ ਖੁਰਮੀ, ਕੁਲਦੀਪ ਸਿੰਘ) ਭਾਰਤ ਵਿੱਚ ਕਰੋਨਾ ਮਹਾਂਮਾਰੀ ਨੂੰ ਕਾਬੂ ਵਿੱਚ ਕਰਨ ਵਾਸਤੇ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਜੋਰ ਸ਼ੋਰ ਨਾਲ ਲੱਗੀਆਂ ਹੋਈਆਂ ਹਨ, ਉੱਥੇ ਪੰਜਾਬ ਪੁਲਿਸ ਵੀ ਆਪਣੇ ਪੱਧਰ ਤੇ ਤਨਦੇਹੀ ਨਾਲ ਕੋਸ਼ਿਸ਼ ਕਰ ਰਹੀ ਹੈ। ਨਿਊਜ਼ ਪੰਜਾਬ ਚੈਨਲ ਦੀ ਟੀਮ ਦੇ ਪੱਤਰਕਾਰਾਂ ਨੇ ਹਲਕਾ ਜਿੱਥੇ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਅਧੀਨ
ਆਉਂਦੇ ਪਿੰਡਾਂ ਦਾ ਦੌਰਾ ਕੀਤਾ,ਉੱਥੇ ਨਿਹਾਲ ਸਿੰਘ ਵਾਲਾ ਅਧੀਨ ਆਉਂਦੀ ਚੌਕੀ ਬਿਲਾਸਪੁਰ ਦੇ ਏਰੀਏ ਚ ਆਉਂਦੇ ਪਿੰਡਾਂ ਦਾ ਵੀ ਸਰਵੇਖਣ ਕੀਤਾ, ਥਾਣਾ ਨਿਹਾਲ ਸਿੰਘ ਵਾਲਾ ਅਤੇ ਚੌਕੀ ਬਿਲਾਸਪੁਰ ਅਧੀਨ ਆਉਂਦੇ ਪਿੰਡ ਅਤੇ ਕਸਬਿਆਂ ਵਿੱਚ ਤਕਰੀਬਨ ਬੰਦ ਅਤੇ ਅਮਨ ਅਮਾਨ ਸੀ। ਬਿਲਾਸਪੁਰ ਚੌਕੀ ਅਧੀਨ ਪੈਂਦੀ ਹਿੰਮਤਪੁਰਾ ਤਿੰਨਕੋਣੀ ਦੇ ਨਾਕੇ ਤੇ ਸਖ਼ਤ ਚੈਕਿੰਗ ਸੀ, ਕੋਈ ਵੀ ਪ੍ਰਾਈਵੇਟ ਵਾਹਨ ਮੋਗਾ ਜਿਲ੍ਹੇ ਵਿੱਚ ਇੰਟਰ ਨਹੀਂ ਹੋ ਰਿਹਾ ਸੀ। ਇਸ ਸਮੇਂ ਚੌਕੀ ਇੰਚਾਰਜ਼ ਥਾਣੇਦਾਰ ਰਾਮ ਲੁਭਾਇਆ, ਅਤੇ ਨਾਕਾ ਇੰਚਾਰਜ਼ ਜਸਵਿੰਦਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨਾਗਰਿਕਾਂ ਦੀ ਮਿੱਤਰ ਹੈ, ਅਸੀਂ ਸਭ ਦਾ ਭਲਾ ਮੰਗਦੇ ਹਾਂ, ਉਹਨਾਂ ਕਿਹਾ ਕਿ ਸਾਡਾ ਮਿਸ਼ਨ ਕਰੋਨਾ ਨਾਲ ਜੰਗ ਲੜ ਕਿ ਮਨੁੱਖਤਾ ਦੇ ਦੁਸ਼ਮਣ ਇਸ ਵਾਇਰਿਸ ਤੇ ਜਿੱਤ ਪ੍ਰਾਪਤ ਕਰਨਾ ਹੈ, ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਪੁਲੀਸ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਫ਼ਲ ਹੋਈ ਹੈ,ਕੋਈ ਭੁੱਖਾ ਨਾ ਰਹੇ ਇਸ ਵਾਸਤੇ ਵੀ ਪੰਜਾਬ ਪੁਲਿਸ ਆਪਣੇ ਤੌਰ ਤੇ ਮੁਹਿੰਮ ਚਲਾ ਰਹੀ ਹੈ।
ਨਿਊਜ਼ ਪੰਜਾਬ ਦੀ ਚੈਨਲ ਨਾਲ ਗੱਲਬਾਤ ਦੌਰਾਨ ਉਹਨਾਂ ਬੋਲਦਿਆਂ ਕਿਹਾ ਕਿ ਪੰਜਾਬ ਦੇ ਜੁਝਾਰੂ ਲੋਕ ਅੱਗੇ ਵੀ ਦੁਸ਼ਮਣਾਂ ਨਾਲ ਲੜ ਜੰਗ ਜਿੱਤਦੇ ਆਏ ਹਨ, ਅਤੇ ਹੁਣ ਕਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਪਾਉਣਗੇ ਅਤੇ ਜਿੱਤ ਪ੍ਰਾਪਤ ਕਰਨਗੇ।