ਨਿਹਾਲ ਸਿੰਘ ਵਾਲਾ 10 ਮਾਰਚ (ਮਿੰਟੂ ਖੁਰਮੀ, ਕੁਲਦੀਪ ਸਿੰਘ ) ਪੁਲਿਸ ਚੌਂਕੀ ਬਿਲਾਸਪੁਰ ਦੇ ਮੁੱਖੀ ਥਾਣੇਦਾਰ ਰਾਮ ਲੁਭਾਇਆ ਵੱਲੋਂ ਅੱਜ ਚੌਕੀ ਅਧੀਨ ਆਉਂਦੇ ਬਿਲਾਸਪੁਰ,ਮਾਛੀਕੇ,ਹਿੰਮਤਪੁਰਾ, ਲੁਹਾਰਾ ਆਦਿ ਪਿੰਡਾਂ ਵਿੱਚ ਹੋਲੀ ਨੂੰ ਮੁੱਖ ਰੱਖਦਿਆਂ ਰੰਗਾਂ ਨਾਲ ਹੋਲੀ ਮਨਾਉਂਦੇ ਲੋਕਾਂ ਨੂੰ ਰੰਗਾਂ ਦੇ ਦੁਸਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਕਰੋਨਾ ਵਾਇਰਿਸ ਦੇ ਪ੍ਰਭਾਵਾਂ ਸਬੰਧੀ ਵਿਸਥਾਰ ਨਾਲ ਸਮਝਾਇਆ ਇਹ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਕਰੋਨਾ ਨਾਲ ਸੰਸਾਰ ਦੇ ਲੱਖਾਂ ਲੋਕ ਰੋਗੀ ਹਨ, ਇਹ ਵਾਇਰਿਸ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ, ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪਵਿੱਤਰ ਦਿਨਾਂ ਤੋਂ ਕੁਝ ਸਿੱਖਿਆ ਲੈਣ ਦੀ ਲੋੜ ਹੈ, ਉਹਨਾਂ ਹੁੱਲੜਬਾਜ਼ੀ ਕਰਨ ਵਾਲੇ ਅਨਸਰਾਂ ਨੂੰ ਸਖਤੀ ਨਾਲ ਵਰਜਦਿਆ ਕਿਹਾ ਕਿ ਸ਼ਰਾਰਤੀ ਅਨਸਰ ਬਾਜ ਆ ਜਾਣ ਨਹੀਂ ਉਹਨਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਇਸ ਸਮੇਂ ਉਹਨਾਂ ਨਾਲ ਹੌਲਦਾਰ ਬਲਦੇਵ ਸਿੰਘ,ਕਾਂਸਟੇਬਲ ਸੁਖਦੀਪ ਸਿੰਘ ਅਤੇ ਕਾਸਟੇਬਲ ਜਗਜੀਤ ਸਿੰਘ ਆਦਿ ਹਾਜ਼ਰ ਸਨ।