ਧਰਮਕੋਟ ਤੋੰ ਜੋਗੇਵਾਲਾ ਰੋਡ ਚੋਣਾਂ ਤੋਂ ਤੁਰੰਤ ਬਾਅਦ ਬਣਾਇਆ ਜਾਵੇ / ਸੁੱਖ ਗਿੱਲ
ਧਰਮਕੋਟ 27 ਅਪ੍ਰੈਲ ( ਜਗਰਾਜ ਸਿੰਘ ਗਿੱਲ)ਪਿਛਲੇ ਲੰਮੇ ਸਮੇਂ ਤੋਂ ਧਰਮਕੋਟ ਤੋਂ ਜੋਗੇਵਾਲਾ ਜਾਣ ਵਾਲੇ ਲੋਕ ਦੋ ਸਾਲ ਪਹਿਲਾਂ ਨਵੀਂ ਬਣੀ ਸਰਕਾਰ ਤੋਂ ਇਹ ਆਸ ਰੱਖਦੇ ਸਨ ਕੇ ਸਰਕਾਰ ਆਉਂਦੇ ਸਮੇਂ ਹੀ ਇਹ ਸੜਕ ਜਲਦ ਬਣ ਜਾਵੇਗੀ,ਪਰ ਦੋ ਸਾਲ ਬੀਤ ਜਾਣ ਤੇ ਵੀ ਲੋਕਾਂ ਪੱਲੇ ਸਿਰਫ ਤੇ ਸਿਰਫ ਨੀਂਹ ਪੱਥਰ ਹੀ ਰਹਿ ਗਏ ਹਨ ਜੋ ਕੇ ਹੁਣ ਸੜਕ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਉਖਲੀਆਂ ਵਾਂਗ ਚੁਬਨ ਲੱਗ ਪਏ ਹਨ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚੋਣਵੇਂ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕਹੇ,ਉਹਨਾਂ ਕਿਹਾ ਕੇ ਬੇਸ਼ੱਕ ਇਹ ਰੋਡ ਪ੍ਰਧਾਨ ਮੰਤਰੀ ਸੜਕ ਯੋਜਨਾਂ ਤਹਿਤ ਬਹੁਤ ਸਾਲ ਪਹਿਲਾਂ ਨਵੀਂ ਬਣੀ ਸੀ ਪਰ ਪੰਜਾਬ ਸਰਕਾਰ ਵੀ ਬਹੁਤ ਚਿਰ ਪਹਿਲਾਂ ਇਸ ਰੋਡ ਦੀ ਸਾਰ ਲੈ ਸਕਦੀ ਸੀ,ਜਿਕਰਯੋਗ ਹੈ ਕੇ ਪਿਛਲੇ ਸਮੇਂ ਵਿੱਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਭਜਨ ਸਿੰਘ ਈਟੀਓ ਹਰਾਂ ਵੱਲੋਂ ਫਤਿਹਗੜ੍ਹ ਪੰਜਤੂਰ ਵਿਖੇ ਇਸ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ,ਪਰ ਹਲਕਾ ਵਿਧਾਇਕ ਚੋਣਾਂ ਤੋਂ ਪਹਿਲਾਂ ਸੜਕ ਦਾ ਕੰਮ ਸ਼ੁਰੂ ਕਰਵਾਉਣ ਚ ਅਸਫਲ ਰਹੇ,ਹੁਣ ਦੇਖਣਾ ਇਹ ਹੋਵੇਗਾ ਕੇ ਚੋਣਾਂ ਤੋਂ ਬਾਅਦ ਇਸ ਸੜਕ ਦੀ ਕੌਣ ਸਾਰ ਲਵੇਗਾ,ਇਸ ਮੌਕੇ ਗੁਰਚਰਨ ਸਿੰਘ ਢਿੱਲੋਂ ਤੋਤਾ ਸਿੰਘ ਵਾਲਾ,ਬਾਬਾ ਭਿੰਦਰ ਰਸੂਲਪੁਰ,ਬਿੰਦਰ ਬਾਜੇਕੇ,ਲਖਵਿੰਦਰ ਸਿੰਘ ਜੁਲਕਾ ਢੋਲੇਵਾਲਾ,ਦਲੇਰ ਸਿੰਘ ਸਰਪੰਚ ਖੰਬੇ,ਸੁਖਜਿੰਦਰ ਸਿੰਘ ਸਰਪੰਚ ਭੈਣੀ,ਗੁਰਦੇਵ ਸਿੰਘ ਭੋਲਾ ਫਤਿਹਗੜ੍ਹ ਪੰਜਤੂਰ,ਭਾਊ ਗੰਨ ਹਾਊਸ,ਗੁਰਮੁੱਖ ਸਿੰਘ ਪੰਡੋਰੀ,ਗੁਰਵਿੰਦਰ ਸਿੰਘ ਮੂਸੇਵਾਲਾ,ਨਿਸ਼ਾਨ ਸਿੰਘ ਮੂਸੇਵਾਲਾ,ਸਾਬ ਸਿੰਘ ਦਾਨੇਵਾਲਾ,ਦਲਜੀਤ ਸਿੰਘ ਸਰਪੰਚ ਦਾਨੇਵਾਲਾ,ਜਸਵੰਤ ਸਿੰਘ ਸਰਪੰਚ ਢੋਲੇਵਾਲਾ,ਚੰਨਣ ਸਿੰਘ ਗਿੱਲ ਤੋਤਾ ਸਿੰਘ ਵਾਲਾ,ਬਲਵੰਤ ਸਿੰਘ ਗਿੱਲ ਤੋਤਾ ਸਿੰਘ ਵਾਲਾ,ਬਲਜੀਤ ਸਿੰਘ ਜੁਲਕਾ ਤੋਤਾ ਸਿੰਘ ਵਾਲਾ,ਕੁਲਵੰਤ ਸਿੰਘ ਢਿੱਲੋਂ,ਬਲਦੇਵ ਸਿੰਘ ਢਿੱਲੋਂ,ਅਮਰਦੀਪ ਸਿੰਘ ਢਿੱਲੋਂ ਸਰਪੰਚ ਤੋਤਾ ਸਿੰਘ ਵਾਲਾ ਹਾਜਰ ਸਨ।