ਜਗਰਾਜ ਸਿੰਘ ਗਿੱਲ
ਬਸੰਤ ਪੰਚਮੀ ਮੌਕੇ ਧਰਮਕੋਟ ’ਚ ਪਾਬੰਦੀਸ਼ੁਦਾ ਚਾਈਨਾ ਡੋਰ ਨਾਲ ਦੋ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਨੇ ਪ੍ਰਸ਼ਾਸਨ ਦੀ ਚਾਈਨਾ ਡੋਰ ’ਤੇ ਲਾਈ ਪਾਬੰਦੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।ਜਾਣਕਾਰੀ ਮੁਤਾਬਕ ਧਰਮਕੋਟ ਦਾ ਨੌਜਵਾਨ ਰਣਜੀਤ ਸਿੰਘ ਜਦੋਂ ਮੋਟਰਸਾਈਲ ’ਤੇ ਜਾ ਰਿਹਾ ਸੀ ਤਾਂ ਚਾਈਨਾ ਡੋਰ ਉਸਦੇ ਹੱਥ ’ਚ ਫਸ ਗਈ, ਜਿਸ ਕਾਰਨ ਉਸਦਾ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮ ਡੂੰਘਾ ਹੋਣ ਕਾਰਨ ਡਾਕਟਰਾਂ ਵੱਲੋਂ ਉਸਦੇ ਹੱਥ ’ਤੇ ਕਰੀਬ 7 ਟਾਂਕੇ ਲਗਾਏ ਗਏ।ਇਸੇ ਤਰ੍ਹਾਂ ਪਿੰਡ ਬਾਕਰਵਾਲਾ ਦੇ ਬਲਵੀਰ ਸਿੰਘ ਰੋਸਾ ਦੇ ਨਾਲ ਵੀ ਹਾਦਸਾ ਵਾਪਰਿਆ। ਉਹ ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ ਕਿ ਉਸ ਦੇ ਗਲ ’ਚ ਚਾਈਨਾ ਡੋਰ ਫਿਰ ਗਈ। ਡੋਰ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸਦੇ ਵੀ 8 ਟਾਂਕੇ ਲੱਗੇ ਹਨ ਅਤੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।














Leave a Reply