ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਅਮਰਿੰਦਰ ਸਿੰਘ ਸੈਂਡੀ ਤੇ ਸਟਾਫ
ਪੀ.ਟੀ.ਈ ਕੋਚਿੰਗ ਲਈ ਗੋਲਡਨ ਐਜੂਕੇਸ਼ਨ ਪਹਿਲੀ ਸ਼ੇਣੀ ਦੀ ਸੰਸਥਾ ਬਣੀ — ਡਾਇਰੈਕਟਰ ਹਰਪ੍ਰੀਤ
ਧਰਮਕੋਟ :-ਰਿੱਕੀ ਕੈਲਵੀ ਰਤਨ ਸਿੰਘ
ਗੋਲਡਨ ਐਜੂਕੇਸ਼ਨ ਧਰਮਕੋਟ ਸ਼ਹਿਰ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਤੇ ਸੁਭਾਸ਼ ਪਲਤਾ ਨੇ ਦੱਸਿਆ ਕਿ ਪੀ.ਟੀ. ਈ ਦੀ ਹੋਈ ਪ੍ਰੀਖਿਆ ਵਿਚ ਨਿਰਵੈਰ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਬੱਡੂਵਾਲਾ ਨੇ ਲਿਸਨਿੰਗ ਚੋਂ 55 ਰੀਡਿੰਗ 58 ਸਪੀਕਿੰਗ 61 ਰਾਈਟਿੰਗ 60 ਅਤੇ ਓਵਰਆਲ 60 ਸਕੋਰ ਹਾਸਲ ਕਰਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਨੇ ਨਿਰਵੈਰ ਸਿੰਘ ਨੂੰ ਸਰਟੀਫਿਕੇਟ ਸੌਂਪਦਿਆਂ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਸਖ਼ਤ ਮਿਹਨਤ ਕਰਦਿਆਂ ਆਪਣੇ ਸੁਪਨੇ ਸਾਕਾਰ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲੈੱਟਸ ਤੇ ਪੀ.ਟੀ.ਈ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਲੇਟੈਸਟ ਮਟੀਰੀਅਲ ਇਕੱਲੇ ਇਕੱਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ ,ਲਿਸਨਿੰਗ ,ਰਾਈਟਿੰਗ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ਇਸ ਮੌਕੇ ਡਾਇਰੈਕਟਰ ਸੁਭਾਸ਼ ਪਲਤਾ ਨੇ ਨਿਰਵੈਰ ਸਿੰਘ ਨੂੰ ਵਧਾਈ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੀ.ਟੀ.ਈ ਕੋਚਿੰਗ ਲਈ ਗੋਲਡਨ ਐਜੂਕੇਸ਼ਨ ਪਹਿਲੀ ਸ਼ੇਣੀ ਦੀ ਸੰਸਥਾ ਬਣ ਗਈ ਹੈ। ਇਸ ਮੌਕੇ ਕੋਆਰਡੀਨੇਟਰ ਅਮਨਪ੍ਰੀਤ ਕੌਰ , ਅਮਨਜੋਤ ਕੋਰ, ਰਿਸ਼ੂ ਚਾਵਲਾ , ਪ੍ਰਦੀਪ ਸਿੰਘ , ਮਹਿਕਪਰੀਤ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਮਨਵੀਰ ਕੌਰ ਤੋਂ ਇਲਾਵਾ ਸਮੁੱਚਾ ਸਟਾਫ ਹਾਜਰ ਸੀ ।