ਗੁਰਮਤਿ ਰਾਗੀ ਗ੍ਰੰਥੀ ਸਭਾ ਧਰਮਕੋਟ ਦੀ ਹੋਈ ਮੀਟਿੰਗ  

ਫਤਹਿਗੜ੍ਹ ਪੰਜਤੂਰ 19 ਦਸੰਬਰ

/ ਸਤਿਨਾਮ ਦਾਨੇਵਾਲੀਆ ਮਹਿੰਦਰ ਸਹੋਤਾ /

ਕਸਬਾ ਫਤਹਿਗੜ੍ਹ ਪੰਜਤੂਰ ਦੇ ਨਾਲ ਲੱਗਦੇ ਪਿੰਡ ਡਰੋਲੀ ਖੇੜਾ ਦੇ ਗੁਰਦੁਆਰਾ ਸ੍ਰੀ ਤੇਗਸਰ ਸਾਹਿਬ ਵਿਖੇ ਭਾਈ ਅਰਜਨ ਸਿੰਘ ਬੱਗਿਆਂ ਵਾਲੇ ਦੀ ਅਗਵਾਈ ਵਿੱਚ ਗੁਰਮਤਿ ਰਾਗੀ ਗ੍ਰੰਥੀ ਸਭਾ ਧਰਮਕੋਟ ਦੀ ਮੀਟਿੰਗ ਹੋਈ ਜਿਸ ਵਿੱਚ ਗੁਰਮਤਿ ਰਾਗੀ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਸਿੰਘਾਂ ਵਾਲਿਆਂ ਦੇ ਭਤੀਜੇ ਭਾਈ ਰਛਪਾਲ ਸਿੰਘ ਦੀ ਬੇਵਕਤੀ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਅਤੇ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕੀਤੀ

ਇਸ ਤੋਂ ਇਲਾਵਾ ਕੁਝ ਮਤੇ ਜਿਵੇਂ ਕਿਸਾਨੀ ਮਸਲੇ ਤੇ ਅੰਦੋਲਨ ਤੇ ਵਿਚਾਰਾਂ ਹੋਈਆਂ ਅਤੇ ਸਭਾ ਵੱਲੋਂ ਸੰਪੂਰਨ ਸਹਿਯੋਗ ਦੀ ਵਿਚਾਰ ਕੀਤੀ ਪ੍ਰਚਾਰ ਸਕੱਤਰ ਭਾਈ ਕੁਲਦੀਪ ਸਿੰਘ ਜ਼ੀਰਾ ਨੇ ਖੂਨਦਾਨ ਦੇ ਕੈਂਪ ਲਾਉਣ ਬਾਰੇ ਸਭਾ ਨੂੰ ਸਲਾਹ ਦਿੱਤੀ ਇਸ ਤੋਂ ਇਲਾਵਾ ਗ੍ਰੰਥੀ ਰਾਗੀ ਅਤੇ ਬੁਲਾਰਿਆਂ ਦੀ ਭੇਟਾ ਸਬੰਧੀ ਵੀ ਵਿਚਾਰਾਂ ਕੀਤੀਆਂ

ਇਸ ਮੌਕੇ ਭਾਈ ਅਰਜਨ ਸਿੰਘ ਬੱਗੇ ਸਰਕਲ ਪ੍ਰਧਾਨ ਧਰਮਕੋਟ ਮੀਤ ਪ੍ਰਧਾਨ ਭਾਈ ਦਰਬਾਰਾ ਸਿੰਘ ਭਾਈ ਬਲਬੀਰ ਸਿੰਘ ਮਾਹਲੇਵਾਲਾ ਭਾਈ ਇੰਦਰਜੀਤ ਤੇ ਫਤਿਹ ਉਲ੍ਹਾ ਸ਼ਾਹ ਵਾਲਾ ਭਾਈ ਗੁਰਦੀਪ ਸਿੰਘ ਖੰਨਾ ਭਾਈ ਸ਼ਮਸ਼ੇਰ ਸਿੰਘ ਮੰਦਰ  ਭਾਈ ਗੁਰਦੀਪ ਸਿੰਘ ਭਾਈ ਨਿਸ਼ਾਨ ਸਿੰਘ  ਖ਼ਜਾਨਚੀ ਆਦਿ ਨੇ ਮੀਟਿੰਗ ਵਿੱਚ ਭਾਗ ਲਿਆ

 

Leave a Reply

Your email address will not be published. Required fields are marked *