ਮੋਗਾ 7 ਮਾਰਚ (ਜਗਰਾਜ ਲੋਹਾਰਾ)- ਮਾਲਵੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਜੀ (ਤਪ ਅਸਥਾਨ ਸੱਚਖੰਡ) ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਹਰ ਸਾਲ ਦੀ ਤਰਾਂ 15 ਮਾਰਚ ਨੂੰ ਸ਼ਹੀਦੀ ਜੋੜ ਮੇਲਾ ਅਤੇ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਨੂੰ ਮੁੱਖ ਰੱਖਦਿਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੇ ਉਦਮ ਸਦਕਾ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਦੇ 21 ਸ੍ਰੀ ਅਖੰਡ ਪਾਠ ਅਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 8 ਮਾਰਚ ਦਿਨ ਐਤਵਾਰ ਨੂੰ ਪਾਏ ਜਾਣਗੇ | ਉਪਰੰਤ ਤੀਸਰੀ ਲੜਕੀ ਆਰੰਭ ਕੀਤੀ ਜਾਵੇਗੀ | ਜਿਸ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ | ਉਪਰੰਤ ਤੀਸਰੀ ਲੜੀ ਅਰੰਭ ਕੀਤੀ ਜਾਵੇਗੀ | ਜਿਸ ਦੇ ਭੋਗ 12 ਮਾਰਚ ਨੂੰ ਪਾਏ ਜਾਣਗੇ ਅਤੇ ਫਿਰ ਉਸੇ ਦਿਨ ਚੌਥੀ ਲੜੀ ਆਰੰਭ ਕੀਤੀ ਜਾਵੇਗੀ | ਜਿਸ ਦੇ ਭੋਗ 14 ਮਾਰਚ ਦਿਨ ਸਨਿੱਚਰਵਾਰ ਨੂੰ ਪਾਏ ਜਾਣਗੇ | ਬਾਬਾ ਗੁਰਦੀਪ ਸਿੰਘ ਨੈ ਦੱਸਿਆ ਕਿ 15 ਮਾਰਚ ਦਿਨ ਐਤਵਾਰ ਨੰੂ ਭਾਰੀ ਦੀਵਾਨ ਸਜਣਗੇ | ਇਸ ਜੋੜ ਮੇਲੇ ਦੇ ਸੰਬੰਧ ਵਿਚ ਇਲਾਕੇ ਭਰ ਦੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਵਲੋਂ ਪੂਰੇ ਜੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ |