ਧਰਮਕੋਟ 13 ਅਪ੍ਰੈਲ
( ਜਗਰਾਜ ਲੋਹਾਰਾ,ਰਿੱਕੀ ਕੈਲਵੀ) ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਜਿੱਥੇ ਨਗਰ ਕੌਂਸਲ ਧਰਮਕੋਟ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਰੋਜ਼ਾਨਾ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਅੱਜ ਨਗਰ ਕੌਾਸਲ ਧਰਮਕੋਟ ਵਿਖੇ ਕੱਪੜਾ ਯੂਨੀਅਨ ਧਰਮਕੋਟ ਵੱਲੋਂ ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਧਰਮਕੋਟ ਦੀ ਦੀ ਹਾਜ਼ਰੀ ਵਿੱਚ ਸਮੂਹ ਕੱਪੜਾ ਦੁਕਾਨਦਾਰਾਂ ਵੱਲੋਂ ਚੱਲ ਰਹੇ ਰੋਜ਼ਾਨਾ ਲੰਗਰਾਂ ਵਿੱਚ 31 ਹਜ਼ਾਰ ਦੀ ਸੇਵਾ ਨਗਰ ਕੌਂਸਲ ਵਿਖੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੂੰ ਸੌਂਪੀ । ਇਸ ਮੌਕੇ ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਜੀ ਨੇ ਆਖਿਆ ਕਿ ਲੰਗਰਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਵਿੱਚ ਸਾਡੀ ਕੱਪੜਾ ਯੂਨੀਅਨ ਵੱਲੋਂ ਕੁਝ ਸੇਵਾ ਕੀਤੀ ਗਈ ਹੈ ਤਾਂ ਕਿ ਕੋਈ ਵੀ ਗਰੀਬ ਭੁੱਖਾ ਨਾ ਸੋਵੇ ਅਤੇ ਇਹ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ ਇਸ ਮੌਕੇ ਦਵਿੰਦਰ ਛਾਬੜਾ ਨੇ ਦਾਨ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਕਿ ਦਾਨ ਸਭ ਤੋਂ ਵੱਡਾ ਪੁੰਨ ਹੈ ਮੁਸੀਬਤ ਦੀ ਘੜੀ ਵਿੱਚ ਕੀਤਾ ਦਾਨ ਸਭ ਤੋਂ ਵੱਧ ਫਲਦਾ ਹੈ
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਇੰਦਰਪ੍ਰੀਤ ਸਿੰਘ ਬੰਟੀ ਅਤੇ ਜਤਿੰਦਰ ਖੁੱਲਰ ਜੀ ਵੱਲੋਂ ਸਮੂਹ ਕੱਪੜਾ ਯੂਨੀਅਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਥੋਡੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਲੰਗਰ 23 ਤਰੀਕ ਤੋਂ ਲਗਾਤਾਰ ਚੱਲ ਰਹੇ ਹਨ ਅਤੇ ਬਾਬੇ ਦੀ ਕਿਰਪਾ ਨਾਲ ਇਸੇ ਤਰ੍ਹਾਂ ਅੱਗੇ ਵੀ ਚੱਲਦੇ ਰਹਿਣਗੇ ਅਸੀਂ ਸ਼ਹਿਰ ਨਿਵਾਸੀਆਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ
ਇਸ ਮੌਕੇ ਕੱਪੜਾ ਯੂਨੀਅਨ ਦੇ ਵਪਾਰੀਆਂ ਵਿੱਚ ਪੱਪੂ ਭੰਡਾਰੀ, ਰੁਪਿੰਦਰ ਰਿੰਪੀ ,ਪੱਬੀ ਇੰਪੋਰੀਅਮ, ਪੱਬੀ ਕਲਾਥ ਹਾਊਸ ,ਮੈਦਾਨ ਕਲਾਥ ਹਾਊਸ ਸੁਖਦੇਵ ਸਿੰਘ ਸ਼ੇਰਾ, ਸਾਜਨ ਛਾਬੜਾ ਯੂਥ ਕਾਂਗਰਸ ਬਲਾਕ ਪ੍ਰਧਾਨ,ਛਾਬੜਾ ਇੰਪੋਰੀਅਮ ,ਤੀਰਥ ਤਾਂਗੜੀ,ਸੱਤਪਾਲ ਵਰਿੰਦਰ ਕੁਮਾਰ,ਸ਼ਿਵ ਸ਼ਕਤੀ ਕਲਾਥ ਹਾਊਸ, ਰਾਜਨ ਛਾਬੜਾ , ਛਾਬੜਾ,ਸੁਧੀਰ ਕੁਮਾਰ ਗੋਇਲ ਮਾਰਕੀਟ ਕਮੇਟੀ ਚੇਅਰਮੈਨ , ਪਿੰਦਰ ਚਾਹਲ ਐੱਮ ਸੀ ਵਿਸ਼ਾਲ ਕੱਕੜ ਆਦਿ ਹਾਜ਼ਰ ਸਨ ।