ਕੋਟ ਈਸੇ ਖਾਂ 13 ਜੁਲਾਈ (ਜਗਰਾਜ ਸਿੰਘ ਗਿੱਲ)
ਐਤਵਾਰ ਨੂੰ ਮਾਨਯੋਗ ਸ੍ਰੀ ਅਜੇ ਗਾਂਧੀ IPS ਐੱਸ.ਐੱਸ.ਪੀ ਮੋਗਾ.ਸ੍ਰੀ ਸਨਦੀਪ ਸਿੰਘ ਕਪਤਾਨ ਪੁਲਿਸ (ਸਥਾਨਿਕ) ਮੋਗਾ,ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਧਰਮਕੋਟ, ਸ੍ਰੀ ਪ੍ਰਤਾਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (C&W)ਮੋਗਾ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਲਾਅ ਐਂਡ ਆਰਡਰ ਨੂੰ ਬਹਾਲ ਰੱਖਣ,ਨਸ਼ਿਆ ਵਿਰੁੱਧ ਜਾਗਰੂਪਤਾ ਲਈ ਸ਼ਹਿਰ ਕੋਟ ਈਸੇ ਖਾਂ ਦੇ ਬਜਾਰ ਵਿੱਚ ਫਲੈਗ ਮਾਰਚ ਕੱਢਿਆ ਗਿਆ.ਇਸ ਫਲੌਂਗ ਮਾਰਚ ਵਿੱਚ ਕ੍ਰੀਬ 100 ਕਰਮਚਾਰੀਆਂ ਨੇ ਭਾਗ ਲਿਆ ਜੋ ਕਿ ਪੁਲਿਸ ਦੀ ਮਜਬੂਤ ਮੌਜੂਦਗੀ ਨੂੰ ਯਕੀਨੀ ਬਣਾਉਦੇ ਹੋਏ ਅਤੇ ਖੇਤਰ ਵਿੱਚ ਸੁਰੱਖਿਆਂ ਅਤੇ ਚੌਕਸੀ ਦਾ ਸੁਨੇਹਾ ਦਿੱਤਾ ਗਿਆ।
ਫਲੈਗ ਮਾਰਚ ਦੌਰਾਨ ਕਪਤਾਨ ਪੁਲਿਸ (ਸਥਾਨਿਕ)ਮੋਗਾ ਨੇ ਸਖਤ ਅਤੇ ਸ਼ਪੱਸ਼ਟ ਸੰਦੇਸ਼ ਦਿਤਾ ਕਿ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਸ਼ਾਂਤੀਪੂਰਨ ਮਾਹੌਲ ਨੂੰ ਭੰਗ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਕਪਤਾਨ ਪੁਲਿਸ (ਸਥਾਨਿਕ)ਮੋਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਆਪਣੀ ਜਿੰਦਗੀ ਜਿਉਣ ਅਤੇ ਕੋਈ ਵੀ ਕਾਨੂੰਨੀ ਵਿਰੋਧੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰਨ,ਮਾੜੇ ਅਨਸਰ ਜੋ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਨਾ ਹੀ ਕਾਨੂੰਨ ਵਿਵਸਥਾ ਵਿਚ ਵਿਘਨ ਪਾਉਣ ਦੀ ਇਜਾਜਤ ਦਿੱਤੀ ਜਾਵੇਗੀ ।