ਪ੍ਰੈੱਸ ਕਾਨਫਰੰਸ ਦੌਰਾਨ ਸੂਬਾ ਸਕੱਤਰ ਕਾਮਰੇਡ ਸੇਖੋਂ ਤੇ ਹੋਰ ਸਾਥੀ
ਕਿਹਾ- ਬੀਜੀਪੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦਾ ਪੂਰ ਰਹੀ ਪੱਖ
ਕੋਟ ਈਸੇ ਖਾਂ 18 ਫਰਵਰੀ (ਜਗਰਾਜ ਸਿੰਘ ਗਿੱਲ)
ਹੁਣੇ ਜਿਹੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਹੀ ਪੂਰਿਆ ਨਜ਼ਰ ਆ ਰਿਹਾ ਹੈ ਜਿਸ ਦਾ ਸਬੂਤ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵਿੱਚ ਵਾਧਾ ਕਰਨ ਦੀ ਬਜਾਏ ਉਲਟਾ ਹੋਰ ਘਟਾ ਦਿੱਤੇ ਗਏ ਹਨ ਜਿਵੇਂ ਕਿ ਮਗਨਰੇਗਾ ਫੰਡਾਂ ਵਿੱਚ 33 ਪ੍ਰਤੀਸ਼ਤ ਅਤੇ ਕਿਸਾਨੀ ਵਰਗ ਲਈ ਸਹਾਇਤਾ ਵਿਚ 8000 ਕਰੋੜ ਦਾ ਵੱਡਾ ਕੱਟ ਲਗਾ ਦਿੱਤਾ ਗਿਆ ਹੈ ਜਿਸ ਤੋਂ ਇਹ ਸਾਫ ਜਾਹਰ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਭਵਿੱਖ ਵਿਚ ਅਸਲ ਮਕਸਦ ਕੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਸੂਬਾ ਸਕੱਤਰ ਅਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪੱਤਰਕਾਰਾਂ ਦੀ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਰਿਪੋਰਟ ਮੁਤਾਬਕ ਅਡਾਨੀ ਗਰੁੱਪ ਵੱਲੋਂ ਸ਼ੇਅਰ ਬਾਜ਼ਾਰ ਰਾਹੀਂ ਭਾਰਤੀ ਬੀਮਾ ਨਿਗਮ ਅਤੇ ਆਰ ਬੀ ਆਈ ਦੇ ਅਦਾਰਿਆਂ ਦੇ ਨਾਲ ਨਾਲ ਦੇਸ਼ ਦੀ ਜਨਤਾ ਦੀ ਵੀ ਮਿਹਨਤ ਦੀ ਕਮਾਈ ਨਾਲ ਖਿਲਵਾੜ ਕੀਤਾ ਗਿਆ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਰੋਧੀ ਪਾਰਟੀਆਂ ਵੱਲੋਂ ਸਾਂਝੀ ਸੰਸਦੀ ਕਮੇਟੀ ਦੇ ਗਠਨ ਦੀ ਅਵਾਜ਼ ਬੁਲੰਦ ਕੀਤੀ ਗਈ ਸੀ ਕਿਉਂਕਿ ਅਜੇਹੀਆਂ ਕਮੇਟੀਆਂ ਪਹਿਲਾਂ ਵੀ ਅਕਸਰ ਬਣਦੀਆਂ ਰਹੀਆਂ ਹਨ ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਇਸ ਬਾਰੇ ਬਿਲਕੁਲ ਖਮੋਸ਼ ਹੋਈ ਬੈਠੀ ਹੈ ਜਿਹੜੀ ਕਿ ਦੇਸ਼ ਦੇ ਲੋਕਾਂ ਲਈ ਇਕ ਵੱਡੀ ਤਰਾਸਦੀ ਹੈ। ਉਹਨਾਂ ਪੰਜਾਬ ਸਰਕਾਰ ਬਾਰੇ ਵੀ ਬੋਲਦਿਆਂ ਕਿਹਾ ਕਿ ਇਹ ਸਰਕਾਰ ਵੀ ਝੂਠੇ ਲਾਰਿਆਂ ਅਤੇ ਝੂਠੀਆਂ ਗਰੰਟੀਆਂ ਦੇ ਕੇ ਸੱਤਾ ਤੇ ਕਾਬਜ ਹੋ ਗਈ ਹੈ ਪ੍ਰੰਤੂ ਬੇਅਦਬੀ ਦੇ ਮਸਲੇ ਸਬੰਧੀ ਬਣਾਈ ਗਈ ਸਿਟ ਵੱਲੋਂ ਕੀਤੀ ਰਿਪੋਰਟ ਤੇ ਆਪ ਸਰਕਾਰ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੀ ਕਿਉਂਕਿ ਪਤਾ ਲਗਿਆ ਹੈ ਕਿ ਇਸ ਵਿਚ ਸ਼ਰੇਆਮ ਬਾਬਾ ਰਾਮ ਰਹੀਮ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ ਪ੍ਰੰਤੂ ਇਸ ਸਰਕਾਰ ਵਿਚ ਏਨੀ ਹਿੰਮਤ ਨਹੀਂ ਕਿ ਇਸ ਦੇ ਵਿਰੁੱਧ ਕੁਝ ਬੋਲ ਜਾਂ ਕੁਝ ਕਰ ਸਕਣ । ਹੁਣ ਤਾਂ ਇਹਨਾਂ ਦੇ ਵਿਧਾਇਕਾਂ ਉਪਰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ ਜਿੰਨ੍ਹਾਂ ਨੂੰ ਬਚਾਉਣ ਲਈ ਆਪ ਸਰਕਾਰ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਏਸ ਤੋਂ ਉਪਰੰਤ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਮੀਟਿੰਗ ਕਾਮਰੇਡ ਸਵਰਨ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ ਜੋ ਪਹਿਲਾਂ ਵਿਛੜੇ ਸਾਥੀ ਕੇ ਸੀ ਸ਼ਰਮਾ, ਸਾਥੀ ਲਾਲ ਸਿੰਘ ਧਨੌਲਾ, ਸਾਥੀ ਸੁਖਦੇਵ ਸਿੰਘ ਬੰਡਾਲਾ, ਸਾਥੀ ਗੁਰਦੇਵ ਸਿੰਘ ਮਾਂਡੀ, ਸਾਥੀ ਮਨਜਿੰਦਰ ਸਿੰਘ ਝਬਾਲ ਦੇ ਸ਼ੋਕ ਮਤੇ ਪੜ੍ਹੇ ਗਏ ਅਤੇ ਪਾਰਟੀ ਮੈਂਬਰਸ਼ਿਪ ਨਵਿਆਉਣ ਅਤੇ 23 ਮਾਰਚ ਨੂੰ ਹੁਸ਼ਿਆਰਪੁਰ ਪਹੁੰਚਣ ਅਤੇ 5 ਅਪ੍ਰੈਲ ਨੂੰ ਦਿੱਲੀ ਵਿਖੇ ਜਾਣ ਸਬੰਧੀ ਵਿਚਾਰ ਵਟਾਂਦਰਾ ਹੋਇਆ। ਇਸ ਸਮੇਂ ਸੂਬਾ ਕਮੇਟੀ ਮੈਂਬਰ ਸੁਰਜੀਤ ਸਿੰਘਗਗੜਾ, ਜਿਲ੍ਹਾ ਸਕੱਤਰ ਸਾਥੀ ਜੀਤਾ ਸਿੰਘ ਨਾਰੰਗ, ਜਗੀਰ ਸਿੰਘ ਬਧਨੀ,ਅਜਮੇਰ ਸਿੰਘ, ਸਾਥੀ ਸੁਖਦੇਵ ਸਿੰਘ ਗੁਲੋਟੀ, ਸਾਥੀ ਬਲਰਾਮ ਠਾਕੁਰ, ਸਾਥੀ ਜੱਗਾ ਸਿੰਘ,ਸਾਥੀ ਅਮਰਜੀਤ ਸਿੰਘ, ਸਾਥੀ ਕਸ਼ਮੀਰ ਸਿੰਘ, ਸਾਥੀ ਗਗਨ ਦੀਪ ਸਿੰਘ, ਸਾਥੀ ਬਲਵਿੰਦਰ ਸਿੰਘ, ਸਾਥੀ ਅਮਰਜੀਤ ਸਿੰਘ, ਸਾਥੀ ਗਗਨਦੀਪ ਸਿੰਘ, ਸਾਥੀ ਬਲਦੇਵ ਸਿੰਘ ਚਕੀਵਾਲਾ, ਸਾਥੀ ਜਗਰੂਪ ਸਿੰਘ ਹਿੰਮਤਪੁਰਾ, ਸਾਥੀ ਹਰਮਿੰਦਰ ਸਿੰਘ ਫਤਿਹਗੜ੍ਹ ਪੰਜਤੂਰ ,ਸਾਥੀ ਚਮੇਲ ਸਿੰਘ, ਸਾਥੀ ਹਰਜਿੰਦਰ ਸਿੰਘ, ਆਦਿ ਹਾਜ਼ਰ ਸਨ।