ਮੋਗਾ 13 ਅਗਸਤ (ਜਗਰਾਜ ਸਿੰਘ ਗਿੱਲ) ਆਲ ਇੰਡੀਆ ਕਿਸਾਨ ਸਭਾ ਦਾ ਜ਼ਿਲ੍ਹਾ ਮੋਗਾ ਦਾ ਜ਼ਿਲ੍ਹਾ ਪੱਧਰੀ ਇਲਾਜ ਪਿੰਡ ਮਹਿਰੋਂ ਵਿਖੇ ਕੀਤਾ ਗਿਆ ਜਿਸ ਵਿੱਚ ਇਸ ਜਥੇਬੰਦੀ ਦੇ ਸੂਬਾਈ ਪੱਧਰ ਦੇ ਆਗੂ ਮੇਜਰ ਸਿੰਘ ਭਿੱਖੀਵਿੰਡ ਵਲੋਂ ਇਸ ਇਜਲਾਸ ਦੀ ਦੇਖ ਰੇਖ ਕਰਨ ਲਈ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਨਾਲ ਸੁਰਜੀਤ ਸਿੰਘ ਗਗੜਾ ਵੀ ਹਾਜ਼ਰ ਸਨ।ਜ਼ਿਲ੍ਹੇ ਵਿੱਚੋਂ ਪਹੁੰਚੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਵੱਲੋਂ ਕੁੱਲ ਹਿੰਦ ਕਿਸਾਨ ਸਭਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਿਸਾਨਾ ਦਾ ਜੋ ਪਿੱਛੇ ਜਿਹੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਵਿਰੁੱਧ ਲੰਮਾ ਸੰਘਰਸ਼ ਲੜਿਆ ਗਿਆ ਸੀ ਉਸ ਵਿਚ ਇਸ ਜਥੇਬੰਦੀ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਹੁਣ ਵੀ ਜੋ ਦੇਸ਼ ਪੱਧਰੀ ਪੰਜ ਮੈਂਬਰੀ ਟੀਮ ਦਾ ਗਠਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਹੈ ਉਸ ਵਿਚ ਹਨਨ ਮੁੱਲਾ ਆਗੂ ਇਸੇ ਜਥੇਬੰਦੀ ਨਾਲ ਸਬੰਧਤ ਹਨ ਜਿਹੜੇ ਕਿ ਸਾਬਕਾ ਲੋਕ ਸਭਾ ਮੈਂਬਰ ਵੀ ਹਨ । ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਜਿਸ ਨੀਤੀਆਂ ਤਹਿਤ ਕੰਮ ਕਰਦੀ ਆ ਰਹੀ ਹੈ ਇਸ ਨਾਲ ਕਾਰਪੋਰੇਟ ਘਰਾਣਿਆਂ ਨੂੰ ਹੀ ਲਾਭ ਹੋ ਰਿਹਾ ਹੈ ਜਦੋਂ ਕਿ ਕਿਸਾਨਾਂ ਕੋਲੋਂ ਤਾਂ ਉਸ ਨੂੰ ਮਿਲੀਆਂ ਹੋਈਆਂ ਸਹੂਲਤਾਂ ਨੂੰ ਵੀ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ ਜਿਸ ਦੀ ਜਿਊਂਦੀ ਜਾਗਦੀ ਮਿਸਾਲ ਬੀਤੇ ਦਿਨੀਂ ਬਿਜਲੀ ਸੋਧ ਬਿੱਲ 2022 ਨੂੰ ਧੱਕੇ ਨਾਲ ਪਾਸ ਕਰਾਉਣਾ ਸਾਡੇ ਸਾਰਿਆਂ ਦੇ ਸਾਹਮਣੇ ਹੈ ।ਉਨ੍ਹਾਂ ਤੱਥਾਂ ਦੇ ਆਧਾਰਤ ਗੱਲ ਕਰਦਿਆਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਤਾਂ ਲੱਖਾਂ ਕਰੋੜਾਂ ਦੇ ਕਰਜ਼ੇ ਵੱਟੇ ਖਾਤੇ ਵਿੱਚ ਪਾ ਕੇ ਮੁਆਫ਼ ਕੀਤੇ ਜਾ ਰਹੇ ਹਨ ਜਦੋਂ ਕਿ ਕਿਸਾਨਾਂ ਮਜ਼ਦੂਰਾਂ ਦੇ ਕੁਝ ਕੁ ਰਾਸ਼ੀ ਦੇ ਕਰਜ਼ਿਆਂ ਬਦਲੇ ਵੀ ਉਨ੍ਹਾਂ ਨੂੰ ਕੁਰਕੀ ਦੇ ਹੁਕਮ ਭਿਜਵਾਏ ਜਾ ਰਹੇ ਹਨ।ਇਸ ਸਮੇਂ ਸੁਰਜੀਤ ਸਿੰਘ ਗਗਡ਼ਾ, ਜੀਤਾ ਸਿੰਘ ਨਾਰੰਗ, ਗੁਰਜੀਤ ਸਿੰਘ ਮੱਲ੍ਹੀ,ਅਜਮੇਰ ਸਿੰਘ ਮਹਿਰੋਂ, ਗੁਰਪਰੀਤ ਸਿੰਘ ਹੇਅਰ ਆਗੂ ਡੀ .ਵਾਈ ਐਫ. ਆਈ, ਅੰਗਰੇਜ਼ ਸਿੰਘ ਦਬੁਰਜੀ ਆਗੂ ਮਗਨਰੇਗਾ ਵਲੋਂ ਵੀ ਸੰਬੋਧਨ ਕੀਤਾ ਗਿਆ। ਅਖੀਰ ਵਿਚ ਕੁੱਲ ਹਿੰਦ ਕਿਸਾਨ ਸਭਾ ਦੀ ਇੱਕ ਜ਼ਿਲ੍ਹਾ ਪੱਧਰੀ ਟੀਮ ਦਾ ਪੈਨਲ ਜਿਸ ਵਿੱਚ ਅਜਮੇਰ ਸਿੰਘ ਮਹਿਰੋ ਪ੍ਰਧਾਨ, ਗੁਰਜੀਤ ਸਿੰਘ ਮੱਲ੍ਹੀ ਜਨਰਲ ਸਕੱਤਰ, ਸੁਰਜੀਤ ਸਿੰਘ ਗਗਡ਼ਾ, ਕਸ਼ਮੀਰ ਸਿੰਘ ਸ਼ੇਰਪੁਰ ਤਾਇਬਾਂ ਦੋਵੇਂ ਮੀਤ ਪ੍ਰਧਾਨ, ਸੁਖਦੇਵ ਸਿੰਘ ਘਲੋਟੀ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਹੇਅਰ ਜਥੇਬੰਦਕ ਸਕੱਤਰ ਅਤੇ ਗੁਰਿੰਦਰ ਮਸੀਤਾਂ, ਬਲਵਿੰਦਰ ਦਾਤੇਵਾਲ, ਰਣਜੀਤ ਸਿੰਘ ਕੈਲਾ, ਜਗਦੇਵ ਸਿੰਘ ਰੌਂਤਾ ਬਤੌਰ ਮੈਂਬਰ ਸ਼ਾਮਲ ਸਨ ਸੁਰਜੀਤ ਸਿੰਘ ਗਗੜਾ ਵੱਲੋਂ ਪੇਸ਼ ਕੀਤਾ ਗਿਆ ਜੋ ਕਿ ਸਾਰਿਆਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।ਇਨ੍ਹਾਂ ਵਿਚੋਂ ਹੀ ਤਰਨਤਾਰਨ ਵਿਖੇ ਹੋ ਰਹੇ 28-29 ਦੇ ਸੂਬਾ ਪੱਧਰੀ ਇਜਲਾਸ ਲਈ ਪੰਜ ਮੈਂਬਰੀ ਡੈਲੀਗੇਟ ਵੀ ਨਾਮਜ਼ਦ ਕਰ ਲਏ ਗਏ।ਇਸ ਇਜਲਾਸ ਵਿਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ, ਰਾਜਾ ਪੰਡਾ, ਨਛੱਤਰ ਸਿੰਘ, ਪਾਸੀ ਬਾਬਾ ਮੈਂਬਰ, ਹਰਦੀਪ ਸਿੰਘ, ਗੁਰਦੀਪ ਸਿੰਘ, ਮੰਗਾ ਸਿੰਘ, ਰਾਮ ਸਿੰਘ, ਕਰਨ ਸਿੰਘ, ਸੁਖਚੈਨ ਸਿੰਘ, ਰਾਜ ਭਿੰਦਰ ਸਿੰਘ ,ਸੁਖਪਾਲ ਸਿੰਘ, ਗੁਰਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਬਲਰਾਮ ਠਾਕਰ, ਸੁਰਜਨ ਪਾਲ ਸਿੰਘ ਪਾਲੀ, ਸਿਮਰਨ ਸਿੰਘ, ਜਸ਼ਨ ਸਿੰਘ ਆਦਿ ਵੱਲੋਂ ਹਾਜ਼ਰੀ ਲਵਾਈ ਗਈ ।