ਕਿਸਾਨ ਜੱਟ ਸਭਾ ਦੀ ਮੀਟਿੰਗ ਦੌਰਾਨ ਅਹੁਦੇਦਾਰਾਂ ਦੀ ਹੋਈ ਚੋਣ

ਕੋਟ ਈਸੇ ਖਾਂ 17 ਸਤੰਬਰ (ਜਗਰਾਜ ਸਿੰਘ ਗਿੱਲ) ਅੱਜ ਕਸਬਾ ਕੋਟ ਈਸੇ ਖਾਂ ਨਾਲ ਸਬੰਧਤ ਜੱਟਾਂ ਦੀ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਕੋਟ ਈਸੇ ਖਾਂ ਵਿਖੇ ਹੋਈ ਜਿਥੇ ਕਸਬਾ ਕੋਟ ਈਸੇ ਖਾਂ ਨਾਲ ਸਬੰਧਤ ਜੱਟਾਂ ਨੇ ਭਾਗ ਲਿਆ। ਜਿਸ ਵਿੱਚ ਪਿਛਲੀ ਮੀਟਿੰਗ ਦੌਰਾਨ ਹਰਬੰਸ ਸਿੰਘ ਭੁੱਲਰ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਜਿਸ ਤੇ ਸਾਰਿਆਂ ਨੇ ਸਹਿਮਤੀ ਜਤਾਈ ਅੱਜ ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ਦੇ ਵਿਚਾਰਾਂ ਕੀਤੀਆਂ ਗਈਆਂ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਜਸਵਿੰਦਰ ਸਿੰਘ ਸਿੱਧੂ ਸਰਪ੍ਰਸਤ , ਹਰਬੰਸ ਸਿੰਘ ਭੁੱਲਰ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਭੁੱਲਰ , ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ , ਜਰਨਲ ਸਕੱਤਰ ਹਰਬਖਸ਼ ਸਿੰਘ ਸਿੱਧੂ , ਸਕੱਤਰ ਗੁਰਜੀਤ ਸਿੰਘ ਸੰਧੂ , ਸਕੱਤਰ ਭੁਪਿੰਦਰ ਸਿੰਘ ਭੁੱਲਰ , ਕੈਸ਼ੀਅਰ ਕਮਲਜੀਤ ਸਿੰਘ ਖਹਿਰਾ , ਪ੍ਰੈੱਸ ਸਕੱਤਰ ਲਵਲੀ ਸੰਧੂ, ਸਲਾਹਕਾਰ ਅਮਨਦੀਪ ਸਿੰਘ ਵਿਰਕ , ਕਾਨੂੰਨੀ ਸਲਾਹਕਾਰ ਡਾਕਟਰ ਜਸਪਾਲ ਸਿੰਘ ਸੰਧੂ , ਜੱਥੇਬੰਦਕ ਸਕੱਤਰ ਭੁਪਿੰਦਰ ਸਿੰਘ ਫਰੀਦਕੋਟੀਆ , ਕਾਰਵਾਈ ਸਕੱਤਰ ਦਵਿੰਦਰ ਸਿੰਘ ਸੰਧੂ ਆਦਿ ਮੈਂਬਰ ਹਾਜਰ ਸਨ ।

 

Leave a Reply

Your email address will not be published. Required fields are marked *