ਡੀ.ਐਸ.ਪੀ ਸ਼ਾਹਕੋਟ ਨੂੰ ਦਿੱਤਾ ਮੰਗ ਪੱਤਰ,ਮੰਗਾਂ ਮੰਨਣ ਤੇ ਚੁੱਕਿਆ ਧਰਨਾਂ
ਧਰਮਕੋਟ,ਮੋਗਾ 30 ਅਪ੍ਰੈਲ(ਜਗਰਾਜ ਸਿੰਘ ਗਿੱਲ)
ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਦੇ ਹੁਕਮਾਂ ਤੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਅਤੇ ਜਥੇਬੰਦੀ ਦੇ ਆਗੂਆਂ ਵੱਲੋਂ ਕਾਵਾਂ ਵਾਲਾ (ਕਮਾਲ ਕੇ) ਟੋਲ ਪਲਾਜ਼ਾ ਧਰਨਾ ਲਾ ਕੇ ਬੰਦ ਕੀਤਾ ਗਿਆ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਕਾਵਾਂ ਵਾਲੇ ਟੋਲ ਪਲਾਜ਼ਾ ਦੇ ਮੈਨੇਜਰ ਅਤੇ ਸਟਾਫ ਵੱਲੋਂ ਆਮ ਲੋਕਾਂ ਤੋਂ ਹਰ ਰੋਜ਼ ਦੁੱਗਣਾ ਟੋਲ ਪਲਾਜ਼ਾ ਵਸੂਲਿਆ ਜਾਂਦਾ ਸੀ ਅਤੇ 20 ਕਿਲੋਮੀਟਰ ਦੇ ਦਾਇਰੇ ਵਾਲੇ ਲੋਕਾਂ ਤੋਂ ਵੀ ਬਿਨਾਂ ਪਾਸ ਬਣਾਏ ਧੱਕੇ ਨਾਲ ਪੈਸੇ ਵਸੂਲੇ ਜਾਂਦੇ ਸਨ ਅਤੇ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਆਮ ਲੋਕਾਂ ਨਾਲ ਸਹੀ ਵਿਹਾਰ ਨਾ ਕਰਨ ਅਤੇ ਕਿਸਾਨ ਜਥੇਬੰਦੀਆਂ ਦੇ ਆਪਣੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਬਣਾਏ ਕਾਰਡ ਟੋਲ ਪਲਾਜ਼ੇ ਦੇ ਮੈਨੇਜਰ ਵੱਲੋਂ ਨਾ ਚਲਾਏ ਜਾਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ ਅਤੇ ਆਗੂਆਂ ਵੱਲੋਂ ਅੱਜ ਮਿਤੀ 30 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਟੋਲ ਪਲਾਜ਼ਾ ਬੰਦ ਕੀਤਾ ਗਿਆ ਅਤੇ ਦੋ ਘੰਟੇ ਲੋਕਾਂ ਨੂੰ ਟੋਲ ਪਲਾਜਾ ਤੋਂ ਫਰੀ ਲੰਗਾਇਆ ਗਿਆ ਅਤੇ ਟੋਲ ਸਟਾਫ਼ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ,ਇਸ ਸਮੇਂ ਐਸ.ਐਚ.ਓ ਕਸ਼ਮੀਰ ਸਿੰਘ ਸ਼ਾਹਕੋਟ ਤੇ ਡੀ.ਐੱਸ.ਪੀ ਜਸਵਿੰਦਰ ਸਿੰਘ ਸ਼ਾਹਕੋਟ ਮੌਕੇ ਤੇ ਪਹੁੰਚੇ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ,ਮੌਕੇ ਤੇ ਹੀ ਡੀ.ਐਸ.ਪੀ ਸ਼ਾਹਕੋਟ ਨੇ ਭਰੋਸਾ ਦਿਵਾਇਆ ਗਿਆ ਅਤੇ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ,ਇਸ ਉਪਰੰਤ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਧਰਨਾ ਸਮਾਪਤ ਕਰ ਕੇ ਟੌਲ ਪਲਾਜ਼ਾ ਚਾਲੂ ਕਰਵਾ ਦਿੱਤਾ ਗਿਆ,ਇਸ ਮੌਕੇ ਕਿਸਾਨ ਆਗੂ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੱਤੀ ਕੇ ਉਹਨਾਂ ਵੱਲੋਂ ਸਿਰਫ਼ ਟੋਲ ਪਲਾਜ਼ਾ ਬੰਦ ਕੀਤਾ ਗਿਆ ਸੀ ਨਾ ਕਿ ਲੋਕਾਂ ਦੇ ਲੰਘਣ ਦਾ ਰਸਤਾ,ਜਿੰਨਾ ਚਿਰ ਧਰਨਾ ਲੱਗਾ ਰਿਹਾ,ਆਮ ਲੋਕਾਂ ਦੇ ਲੰਘਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ,ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਥੇਬੰਦੀ ਦੇ ਗੁਰਮੇਲ ਸਿੰਘ ਗੇਲਾ,ਗੁਰਚਰਨ ਸਿੰਘ ਰਸੂਲਪੁਰ,ਸੰਦੀਪ ਸਿੰਘ ਪੰਡੋਰੀ,ਸਤਨਾਮ ਸਿੰਘ ਲੋਹਗੜ,ਕੁਲਵਿੰਦਰ ਕਿੰਦਾ ਦਾਤੇਵਾਲਾ,ਕਾਰਜ ਸਿੰਘ ਮਸੀਤਾਂ ਬਲਵੀਰ ਸਿੰਘ ਸੰਗਲਾ,ਸੋਨੂੰ ਨਸੀਰੇਵਾਲਾ,ਡਾ ਪੰਡੋਰੀ,ਸੁੱਖ ਸੰਧੂ ਕੋਟ ਈਸੇ ਖਾਂ,ਗੁਰਵਿੰਦਰ ਕੋਟ ਈਸੇ ਖਾਂ,ਸੁਖਦੇਵ ਇੰਦਗਡ਼੍ਹ, ਭੁਪਿੰਦਰ ਬਾਬਾ ਰਸੂਲਪੁਰ, ਕੋਮਲਾ ਧਰਮਕੋਟ,ਵੀਰਪਾਲ ਕੌਰ ਲੋਹਗੜ ਇਕਾਈ ਪ੍ਰਧਾਨ, ਮਨਜੀਤ ਕੌਰ ਕੋਟ ਈਸੇ ਖਾਂ ਇਕਾਈ ਪ੍ਰਧਾਨ,ਗੁਰਜੀਤ ਕੌਰ ਕੋਟ ਈਸੇ ਖਾਂ ਇਕਾਈ ਪ੍ਰਧਾਨ,ਗੁਰਪ੍ਰੀਤ ਕੌਰ ਇਕਾਈ ਪ੍ਰਧਾਨ ਬੀਬੀਆਂ ਅਤੇ ਨੇੜਲੇ ਪਿੰਡਾਂ ਦੇ ਕਿਸਾਨ ਵੀ ਹਾਜ਼ਰ ਸਨ