ਕਾਮਰੇਡ ਕਰਨੈਲ ਸਿੰਘ ਰਣਸ਼ੀਹ ਕਲਾਂ ਸਾਡੇ ਵਿੱਚ ਨਹੀਂ ਰਹੇ ।

ਸਿਰੜੀ ਨੇ ਸਾਰੀ ਉਮਰ ਮੋਢੇ ਤੇ ਰੱਖਿਆ ਲਾਲ ਫਰਾਰਾ /ਜਗਜੀਤ ਧੂੜਕੋਟ

ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ) ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਦੇ ਸਿਰੜੀ ਯੋਧੇ ਕਾਮਰੇਡ ਕਰਨੈਲ ਸਿੰਘ ਰਣਸ਼ੀਹ ਕਲਾਂ ਸਾਡੇ ਵਿੱਚ ਨਹੀਂ ਰਹੇ । ਕਾਮਰੇਡ ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਲਾਲ ਝੰਡੇ ਹੇਠ ਭਾਰਤੀ ਕਮਿਊਨਿਸਟ ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣਕੇ ਕੱਢੀ । ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਕੀਤਾ ਉਹਨਾਂ ਕਿਹਾ ਕਿ ਕਾਮਰੇਡ ਬਹੁਤ ਹੀ ਬੁਲੰਦ ਹੌਸਲੇ ਵਾਲਾ ਵਿਅਕਤੀ ਸੀ ਉਹ ਸਿਰਫ ਲੋਕਾਂ ਦੇ ਹੱਕਾਂ ਦੀ ਲੜਾਈ ਹੀ ਨਹੀਂ ਸੀ ਲੜਦਾ ਸਗੋਂ ਜਦੋਂ ਪੰਜਾਬ ਤੇ ਕਾਲਾ ਦੌਰ ਆਇਆ ਤਾ ਕਾਮਰੇਡ ਕਰਨੈਲ ਸਿੰਘ ਹੋਰਾਂ ਨੇ ਹਥਿਆਰ ਲੈਕੇ ਦੀ ਜਾਨ ਦੀ ਵੀ ਰਾਖੀ ਕੀਤੀ । ਨਰੇਂਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਬਣਨ ਤੋਂ ਬਾਅਦ ਲੋਕਾਂ ਨੂੰ ਨਰੇਂਗਾ ਦਾ ਕੰਮ ਦਵਾਉਣ ਦੀਆਂ ਲੜਾਈ ਵਿੱਚ ਕਾਮਰੇਡ ਕਰਨੈਲ ਮੂਹਰਲੀਆ ਸਤਰਾਂ ਵਿੱਚ ਸੀ। ਕਾਮਰੇਡ ਕਰਨੈਲ ਸਿੰਘ ਉਮਰ ਦੇ 45 ਸਾਲ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਿਹਾ ਤੇ ਆਖਰੀ ਸਮੇਂ ਵੀ ਲਾਲ ਝੰਡੇ ਹੇਠ ਗਿਆ । ਸਮਾਜ ਦੇ ਨਾਲ ਨਾਲ ਕਾਮਰੇਡ ਨੇ ਆਪਣੇ ਪਰਿਵਾਰ ਆਪਣੀ ਧਰਮ ਪਤਨੀ , ਤਿੰਨ ਬੇਟੀਆਂ , ਦੋ ਬੇਟਿਆਂ ਦਾ ਵੀ ਪਾਲਣ ਪੋਸ਼ਣ ਕੀਤਾ । ਕਾਮਰੇਡ ਕਰਨੈਲ ਵਰਗੇ ਯੋਧਿਆਂ ਦੇ ਜਾਣ ਦਾ ਘਾਟਾ ਜਿੱਥੇ ਪਰਿਵਾਰ ਨੂੰ ਹੈ ਉਥੇ ਭਾਰਤੀ ਕਮਿਊਨਿਸਟ ਪਾਰਟੀ ਨੂੰ ਆਗੂ ਦੇ ਰੂਪ ਵਿੱਚ ਬਹੁਤ ਵੱਡਾ ਘਾਟਾ ਹੈ । ਭਾਰਤੀ ਕਮਿਊਨਿਸਟ ਪਾਰਟੀ ਪਰਿਵਾਰ ਨੂੰ ਵਿਸ਼ਵਾਸ ਦਵਾਉਂਦੀ ਹੈ ਕਿ ਜਿੱਥੇ ਪਰਿਵਾਰ ਦੇ ਦੁੱਖ ਵਿੱਚ ਸਰੀਕ ਹੈ ਓਥੇ ਹੀ ਸਾਰੀ ਉਮਰ ਪਰਿਵਾਰ ਦੇ ਮੋਢੇ ਨਾਲ ਮੋਢਾ ਲਾਕੇ ਖੜੀ ਹੈ । ਕਾਮਰੇਡ ਕਰਨੈਲ ਸਿੰਘ ਦੀ ਅੰਤਿਮ ਅਰਦਾਸ 13 ਦਸੰਬਰ ਦਿਨ ਐਤਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਰਣਸ਼ੀਹ ਕਲਾਂ ਵਿਖੇ ਹੋਵੇਗੀ । ਇਸ ਮੌਕੇ ਕਾਮਰੇਡ ਸੁਖਦੇਵ ਭੋਲ਼ਾ , ਕਾਮਰੇਡ ਮਹਿੰਦਰ ਸਿੰਘ ਧੂੜਕੋਟ , ਕਾਮਰੇਡ ਗੁਰਦਿੱਤ ਦੀਨਾ , ਕਾਮਰੇਡ ਰਘਬੀਰ , ਕਾਮਰੇਡ ਅਮਰਜੀਤ ਰਣਸੀਹ ਦੁੱਖ ਵਿੱਚ ਸਰੀਕ ਹੋਏ ।

Leave a Reply

Your email address will not be published. Required fields are marked *