ਪ੍ਰੈਸ ਨਾਲ ਗੱਲਬਾਤ ਕਰਦੇ ਅਕਾਲੀ ਆਗੂ ਹਰਪ੍ਰੀਤ ਸਿੰਘ ਰਿੱਕੀ ਅਤੇ ਹੋਰ |
ਧਰਮਕੋਟ-(ਰਿੱਕੀ ਕੈਲਵੀ ) ਜਦ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਸੱਤਾ ਵਿਚ ਆਈ ਹੈ, ਇਸ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਨ ਕਿਸੇ ਗੱਲ ਉਪਰ ਵਿਵਾਦ ਚਲਦਾ ਆ ਰਿਹਾ ਹੈ, ਜਿਸ ਦਾ ਖਮਿਆਜਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ | ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਹਿਰੀ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ, ਜੰਗੀਰ ਸਿੰਘ ਜੱਜ ਪ੍ਰਧਾਨ ਬੀ.ਸੀ ਵਿੰਗ, ਹਰਭਜਨ ਸਿੰਘ ਬੱਤਰਾ ਸਾਬਕਾ ਕੌਂਸਲਰ, ਅਕਾਲੀ ਆਗੂ ਡਾ. ਹਰਮੀਤ ਸਿੰਘ ਲਾਡੀ, ਪਲਵਿੰਦਰ ਸਿੰਘ ਔਲਖ ਨੇ ਸਾਂਝੇ ਤੌਰ ਤੇ ਪ੍ਰੈਸ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕੀਤਾ | ਉਹਨਾ ਕਿਹਾ ਕਿ ਕਾਂਗਰਸ ਦੇ ਆਪਸੀ ਕਾਂਟੋਂ-ਕਲੇਸ਼ ਦੇ ਚਲਦਿਆਂ ਮੌਜੂਦਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ | ਝੂਠ ਦਾ ਸਹਾਰਾ ਲੈ ਕੇ ਬਣੀ ਕੈਪਟਨ ਸਰਕਾਰ ਨੇ ਹਾਲੇ ਤੱਕ ਲੋਕਾਂ ਨਾਲ ਕੀਤੇ ਵਾਅਦੇ ਘਰ ਘਰ ਨੌਕਰੀ, ਨੌਜਵਾਨਾਂ ਨੂੰ ਬੇਰੁਜਗਾਰੀ ਭੱਤਾ, ਸ਼ਗਨ ਸਕੀਮ, ਕਿਸਾਨਾਂ ਦਾ ਹਰ ਤਰਾਂ ਦਾ ਕਰਜਾ, ਨੌਜਵਾਨਾਂ ਨੂੰ ਸਮਾਰਟ ਫੋਨ ਆਦਿ ਵਿਚੋਂ ਕਿਸੇ ਨੂੰ ਪੂਰੇ ਨਹੀਂ ਕੀਤਾ | ਕੈਪਟਨ ਸਰਕਾਰ ਤੋਂ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਇਸ ਦੇ ਅਨੇਕਾਂ ਮੰਤਰੀ, ਵਿਧਾਇਕ ਅਤੇ ਹੋਰ ਅਹੁਦੇਦਾਰ ਬੁਰੀ ਤਰਾਂ ਤੰਗ ਹਨ ਅਤੇ ਆਪਣੇ ਬਾਗੀ ਸੁਰਾਂ ਅਲਾਪਣ ਲੱਗ ਗਏ ਹਨ | ਉਹਨਾ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦਾ ਬੁਰਾ ਹਾਲ ਹੋ ਚੁੱਕਾ ਹੈ, ਹਰ ਪਾਸੇ ਗੁੰਡਾਗਰਦੀ, ਕਤਲੋਗਾਰਤ, ਲੁੱਟਾਂ, ਖੋਹਾਂ ਦਾ ਮਹੌਲ ਬਣਿਆ ਹੋਇਆ, ਜੋ ਪੰਜਾਬ ਦੇ ਭਵਿੱਖ ਲਈ ਠੀਕ ਨਹੀਂ ਹੈ |