ਫਤਿਹਗੜ੍ਹ ਪੰਜਤੂਰ (ਸਤਿਨਾਮ ਦਾਨੇ ਵਾਲੀਆ)
ਪਿਛਲੇ ਦਿਨੀਂ ਕਸਬਾ ਫਤਿਹਗੜ੍ਹ ਪੰਜਤੂਰ ਚ ਕਰੋਨਾ ਨਾਂ ਦੀ ਭਿਆਨਕ ਬਿਮਾਰੀ ਨੇ ਕੁਲਵੰਤ ਕੌਰ ਨਾਮੀ 52 ਸਾਲ ਦੀ ਔਰਤ ਨੂੰ ਆਪਣੀ ਲਪੇਟ ਚ ਲੈ ਲਿਆ ਸੀ ਜਿਸ ਨਾਲ ਸ਼ਹਿਰ ਅੰਦਰ ਬੜੀ ਦਹਿਸ਼ਤ ਦਾ ਮਾਹੌਲ ਬਣ ਚੁੱਕਾ ਸੀ ਤੇ ਸ਼ਹਿਰ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਡਰ ਦਾ ਮਾਹੌਲ ਬਣ ਚੁੱਕਾ ਸੀ ਕਿ ਪਤਾ ਨਹੀਂ ਸ਼ਹਿਰ ਅੰਦਰ ਹਾਲਾਤ ਕਿੰਨੇ ਵਿਗੜ ਸਕਦੇ ਸਨ ਪਰ ਇਸ ਸਬੰਧੀ ਡਾਕਟਰ ਗੁਰਵਿੰਦਰ ਸਿੰਘ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕੁਲਵੰਤ ਕੌਰ ਦੀ ਕਰੋਨਾ ਰਿਪੋਰਟ ਪੋਜਟਿਵ ਆਉਣ ਨਾਲ ਉਨ੍ਹਾਂ ਦੇ ਸੰਪਰਕ ਵਿੱਚ ਆਏ 34 ਵਿਅਕਤੀਆਂ ਦੇ 3 ਤਰੀਖ਼ ਨੂੰ ਟੈਸਟ ਕੀਤੇ ਗਏ ਸਨ ਜੋ ਕਿ ਸਾਰੇ ਨੈਗਟਿਵ ਆਏ ਹਨ ਜਿਸ ਨਾਲ ਸ਼ਹਿਰ ਅੰਦਰ ਸਹਿਮ ਦਾ ਡਰ ਖ਼ਤਮ ਹੋ ਚੁੱਕਾ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਕੁਲਵੰਤ ਕੌਰ ਦੀ ਸਿਹਤ ਬਿਲਕੁਲ ਠੀਕ ਠਾਕ ਹੈ ਤੇ 5 ਦਿਨ ਹਸਪਤਾਲ ਚ ਰੱਖਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਵਾਪਸ ਘਰ ਵਿੱਚ 9ਦਿਨ ਲਈ ਇਕਾਂਤਵਸ ਕੀਤਾ ਗਿਆ ਹੈ ਤੇ ਕੁਲਵੰਤ ਕੌਰ ਸਰੀਰਕ ਤੌਰ ਤੇ ਬਿਲਕੁਲ ਠੀਕ ਹੈ