ਮਹਿਲ ਕਲਾਂ ( ਮਿੰਟੂ ਖੁਰਮੀ ਕੁਲਦੀਪ ਗੋਹਲ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295) ਦੇ ਬਲਾਕ ਮਹਿਲ ਕਲਾਂ ਦਾ ਸਲਾਨਾ ਇਜਲਾਸ ਸਮਾਗਮ ਗੁਰਦੁਆਰਾ ਛੇਵੀ ਪਾਤਸ਼ਾਹੀ ਮਹਿਲ ਕਲਾਂ ਵਿਖੇ ਬਲਾਕ ਪ੍ਰਧਾਨ ਡਾ ਜਗਜੀਤ ਸਿੰਘ ਕਾਲਸਾਂ ਅਤੇ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਬਲਾਕ ਮਹਿਲ ਕਲਾਂ, ਧੂਰੀ, ਮਲੇਰਕੋਟਲਾ, ਸ਼ੇਰਪੁਰ , ਅਹਿਮਦਗੜ੍ਹ ਮੰਡੀ, ਬਰਨਾਲਾ ਦੇ ਬਲਾਕ ਕਮੇਟੀਆਂ ਦੇ ਚੁਣੇ ਹੋਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ ।
ਇਜਲਾਸ ਦੇ ਸ਼ੁਰੂ ਵਿੱਚ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਜੀ ਦੇ ਪਿਤਾ ਦੀ ਹੋਈ ਅਚਾਨਕ ਮੌਤ ਅਤੇ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੈਂਬਰ ਡਾਕਟਰ ਬਲਦੇਵ ਸਿੰਘ ਲੋਹਗੜ ਦੇ ਪਿਤਾ ਜੀ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਜਥੇਬੰਦੀ ਦੀਆਂ ਕਰੋਨਾ ਪ੍ਰਤੀ ਸਰਗਰਮੀਆਂ ਇੱਕ ਅਹਿਮ ਸਥਾਨ ਰੱਖਦੀਆਂ ਹਨ ।ਉਸ ਸਮੇਂ ਜਦੋਂ ਨਰਸਿੰਗ ਹੋਮ ਅਤੇ ਵੱਡੇ ਹਸਪਤਾਲਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ ਤਾਂ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਮੁਢਲੀਆਂ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਲੋਕਾਂ ਨੂੰ ਕਰੋਨਾ ਸੰਬੰਧੀ ਜਾਗਰੂਕ ਕੀਤਾ ।ਜਥੇਬੰਦੀ ਦੇ ਮੈਂਬਰਾਂ ਵੱਲੋਂ ਸੈਨੇਟਾਈਜ਼ਰ ਮਾਸਕ ਅਤੇ ਖੁਰਾਕ ਕਿੱਟਾਂ ਵੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਆਪਣੇ ਲੋਕਾਂ ਨੂੰ ਵੰਡੀਆਂ ।ਉਨ੍ਹਾਂ ਕਿਹਾ ਕਿ ਇਸ ਕੰਮ ਪ੍ਰਤੀ ਸਰਕਾਰ ਦੇ ਮੌਜੂਦਾ ਅਤੇ ਸਾਬਕਾ ਕਈ ਐਮ ਐਲ ਏ ਅਤੇ ਕਈ ਮੰਤਰੀਆਂ ਨੇ ਵੀ ਪੇਂਡੂ ਡਾਕਟਰਾਂ ਪ੍ਰਤੀ ਹਾਂਅ ਦਾ ਨਾਅਰਾ ਮਾਰਿਆ ਅਤੇ ਮੰਨਿਆ ਕਿ ਇਸ ਔਖੀ ਘੜੀ ਦੇ ਵਿੱਚ ਸਾਡੇ ਲੋਕਾਂ ਦੇ ” ਪੇਂਡੂ ਡਾਕਟਰ” ਹੀ ਕੰਮ ਆਏ ਹਨ । ਜ਼ਿਲ੍ਹਾ ਪ੍ਰਧਾਨ ਡਾ ਅਨਵਰ ਖਾਨ ਭਸੌੜ ਨੇ” ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (295)” ਦੇ ਮੈਂਬਰਾਂ ਨੂੰ ਆ ਰਹੀਆਂ ਮੁਢਲੀਆਂ ਸਮੱਸਿਆਵਾਂ ਅਤੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਦੇ ਬਲਾਕ ਮਹਿਲ ਕਲਾਂ ਦੀਆਂ ਪ੍ਰਾਪਤੀਆਂ ਸਬੰਧੀ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਮਹਿਲ ਕਲਾਂ ਬਲਾਕ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਅਹਿਮ ਰੋਲ ਨਿਭਾ ਰਿਹਾ ਹੈ ।ਸੂਬਾ ਕਮੇਟੀ ਮੈਂਬਰ ਡਾ ਧਰਮਪਾਲ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਬਲਾਕ ਮਹਿਲ ਕਲਾਂ ਵੱਲੋਂ ਕੋਵਿਡ-19 ਦੇ ਭਿਆਨਕ ਦੌਰ ਵਿੱਚ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਵਾਲੇ ਯੋਧਿਆਂ ਨੂੰ ਅੱਜ ਬਲਾਕ ਮਹਿਲ ਕਲਾਂ ਵੱਲੋ ਲੋਕਾਂ ਦੇ ਮਸੀਹਾ ਡਾਕਟਰ ” ਦੀ ਪਦਵੀ ਵਾਲਾ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ। ਜਿਸ ਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਹਾਂ । ਬਲਾਕ ਅਹਿਮਦਗੜ੍ਹ ਦੇ ਡਾ ਅਮਰਜੀਤ ਸਿੰਘ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦੀ ਦੇ ਕਿਸੇ ਵੀ ਮੈਂਬਰ ਦਾ ਧੱਕੇ ਨਾਲ ਕਰੋਨਾ ਟੈਸਟ ਨਹੀਂ ਹੋਣ ਦਿੱਤਾ ਜਾਵੇਗਾ ।
ਬਲਾਕ ਮਲੇਰਕੋਟਲਾ ਵੱਲੋਂ ਬੋਲਦਿਆਂ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਵਿੱਚ ਕੰਮ ਕਰਨ ਵਾਲੇ ਸਾਡੇ ਜਥੇਬੰਦੀ ਦੇ ਮਹਾਨ ਯੋਧਿਆਂ ਨੇ ਸੂਬਾ ਕਮੇਟੀ ਦੇ ਦਿਸ਼ਾ ਆਦੇਸ਼ਾਂ ਅਨੁਸਾਰ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਰੀ ਮਾਸਿਕ ਅਤੇ ਸੈਨੇਟਾਈਜ਼ਰ ,ਹੋਮਿਓਪੈਥੀ ਖੁਰਾਕ ਕਿੱਟਾਂ ਵੰਡ ਕੇ ਪੂਰੀ ਦੁਨੀਆਂ ਵਿੱਚ ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ ਹੈ । ਬਲਾਕ ਸ਼ੇਰਪੁਰ ਦੇ ਪ੍ਰਧਾਨ ਡਾਕਟਰ ਗੁਰਦੇਵ ਸਿੰਘ ਬੜੀ ਨੇ ਕਿਹਾ ਕਿ ਛੇਵੇਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਸਥਾਨ ਤੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨਾ ਸਾਡੀ ਜਥੇਬੰਦੀ ਦੇ ਮੈਂਬਰਾਂ ਲਈ ਇੱਕ ਮਾਣ ਵਾਲੀ ਅਭੁੱਲ ਯਾਦਗਾਰ ਬਣ ਗਈ ਹੈ । ਇਸ ਵਿਸ਼ੇਸ਼ ਸਨਮਾਨ ਲਈ ਅਸੀਂ ਡਾ ਮਿੱਠੂ ਮੁਹੰਮਦ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਬਲਾਕ ਮਹਿਲ ਕਲਾਂ ਦੇ ਸਾਰੇ ਮੈਂਬਰਾਂ ਦੇ ਬਹੁਤ ਰਿਣੀ ਹਾਂ ।ਬਲਾਕ ਧੂਰੀ ਦੇ ਪ੍ਰਧਾਨ ਡਾ ਅਮਜਦ ਖ਼ਾਨ ਨੇ ਕਿਹਾ ਕਿ ਸੂਬਾ ਕਮੇਟੀ ਅਤੇ ਜ਼ਿਲ੍ਹਾ ਸੰਗਰੂਰ ਦੀ ਪੂਰੀ ਟੀਮ ਜ਼ਿਲ੍ਹਾ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਦੇ ਮੈਂਬਰਾਂ ਨਾਲ ਮੋਢੇ ਨਾਲ ਮੋਢਾ ਜੋੜ ਖੜੀ ਹੈ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਡਾਕਟਰ ਸਾਥੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਡਿਸਿਪਲਨ ਨੂੰ ਮੁੱਖ ਰੱਖਦੇ ਹੋਏ ਕਰੋਨਾਂ ਦੀ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਅਤੇ ਹੈਲਥ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ।
ਬਲਾਕ ਬਰਨਾਲਾ ਦੇ ਡਾ ਪਰਮੇਸ਼ਵਰ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਸੰਵਿਧਾਨ ਨੂੰ ਮੰਨਦੇ ਹੋਏ ਆਉਣ ਵਾਲੇ ਸਮੇਂ ਵਿੱਚ ਸਾਨੂੰ ਪੰਜਾਬ ਪੱਧਰ ਤੇ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ ।
ਇਸ ਮੌਕੇ ਸਮਾਜ ਸੇਵੀ ਅਸ਼ੋਕ ਕੁਮਾਰ ਅਗਰਵਾਲ (ਤਪੇ ਵਾਲੇ )ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸੇਰ ਸਿੰਘ ਜੀ ਨੇ ਵਿਸੇਸ਼ ਤੌਰ ਤੇ ਸਮੂਲੀਅਤ ਕਰਦਿਆਂ ਬਾਹਰੋ ਆਏ ਡਾਕਟਰ ਸਾਹਿਬਾਨ ਦੇ ਸਨਮਾਨ ਕੀਤੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਕੇਸਰ ਖ਼ਾਨ ਮਾਂਗੇਵਾਲ ,ਡਾ ਕੁਲਦੀਪ ਸਿੰਘ ਬਿਲਾਸਪੁਰ , ਡਾ ਸੁਖਵਿੰਦਰ ਸਿੰਘ, ਡਾ ਸੁਰਜੀਤ ਸਿੰਘ, ਡਾ ਗਗਨਦੀਪ ਸ਼ਰਮਾ, ਡਾ ਬਾਬਲਾ ਕੁਮਾਰ ,ਡਾ. ਬਲਜੀਤ ਸਿੰਘ ਮਾਣਕੀ, ਡਾ ਭੋਲਾ ਸਿੰਘ ਟਿੱਬਾ, ਡਾ ਨਾਹਰ ਸਿੰਘ, ਡਾ ਹਰਦੀਪ ਸਿੰਘ’ ਡਾ ਸੁਖਦੀਪ ਸਿੰਘ,ਮੁਹੰਮਦ ਉਸਮਾਨ, ਡਾ ਜਸਵੰਤ ਸਿੰਘ ,ਡਾ ਬਹਾਦਰ ਸਿੰਘ ਕਲਿਆਣ, ਡਾ.ਇਕਬਾਲ ਮੁਹੰਮਦ’ ਡਾ.ਗੁਰਚਰਨ ਦਾਸ, ਡਾ.ਮੁਹੰਮਦ ਅਕਰਮ,ਡਾ. ਬਸ਼ੀਰ ਮੁਹੰਮਦ, ਡਾ ਜੀ ਕੇ ਖੁੱਲਰ ,ਮੁਹੰਮਦ ਇਮਰਾਨ ,ਡਾ.ਗੁਰਭਿੰਦਰ ਗੁਰੀ , ਡਾ ਬਲਦੇਵ ਸਿੰਘ ਆਦਿ ਵੱਖ ਵੱਖ ਬਲਾਕਾਂ ਦੇ ਆਗੂ ਸਾਹਿਬਾਨ ਹਾਜ਼ਰ ਸਨ। ਇਸ ਸਮੇਂ ਸਟੇਜ ਦੀ ਕਾਰਵਾਈ ਡਾ ਸੁਰਾਜਦੀਨ ਕੰਗਣਵਾਲ ਅਤੇ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਬਾਖੂਬੀ ਨਿਭਾਈ।ਅਖੀਰ ਵਿੱਚ ਡਾ ਜਗਜੀਤ ਸਿੰਘ ਕਾਲਸਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਧੰਨਵਾਦ ਕੀਤਾ ।