ਮੋਗਾ 7 ਅਪ੍ਰੈਲ
ਨਿਹਾਲ ਸਿੰਘ ਵਾਲਾ (ਜਗਰਾਜ ਲੋਹਾਰਾ,ਮਿੰਟੂ ਖੁਰਮੀ) ਪੰਜਾਬ ਸਰਕਾਰ ਜਿੱਥੇ ਆਮ ਲੋਕਾਂ ਦੇ ਸਹਿਯੋਗ ਨਾਲ ਪਿੰਡ ਪਿੰਡ ਨਾਕੇ ਲਵਾ ਰਹੀ ਹੈ। ਪਰ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਣ ਤੇ ਉਨ੍ਹਾਂ ਦਾ ਹੱਲ ਕਰਨ ਚ ਗੈਰ ਸੰਵੇਦਨਸ਼ੀਲ ਹੈ। ਧਰਮਕੋਟ ਚ ਇੱਕ ਔਰਤ ਦੀ ਜਣੇਪੇ ਸਮੇਂ ਬਿਲਕੁਲ ਵੀ ਗੌਰ ਨਾ ਕਰਨਾ ਅਤੇ ਹਸਪਤਾਲ ਦੇ ਬਾਹਰ ਈ ਬੱਚੇ ਦਾ ਜਨਮ ਹੋ ਜਾਣਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਗੈਰ ਮਾਨਵੀ ਵਤੀਰੇ ਨੂੰ ਦਰਸਾ ਰਿਹਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਸੂਬਾਈ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਯਕੀਨੀ ਬਣਾਵੇ। ਕੋਰੋਨਾ ਦੀ ਆੜ ਚ ਅਜਿਹੇ ਸੰਵੇਦਨਸ਼ੀਲ ਮੌਕਿਆਂ ਤੇ ਆਪਣੀਆਂ ਜਿੰਮੇਵਾਰੀਆਂ ਤੋੰ ਨਹੀਂ ਭੱਜਿਆ ਜਾ ਸਕਦਾ।
ਤੁਸੀਂ ਸਾਡੇ ਚੈਨਲ ਨਿਊਜ ਪੰਜਾਬ ਦੀ ਨੂੰ Subscribe ਜਰੂਰ ਕਰੋ ਜੀ ਧੰਨਵਾਦ
ਜਗਰਾਜ ਲੋਹਾਰਾ 97000/65709