ਮੋਗਾ 25 ਮਈ (ਜਗਰਾਜ ਲੋਹਾਰਾ) ਫਾਈਨਾਂਸ ਕੰਪਨੀਆਂ ਵੱਲੋਂ ਮਜ਼ਦੂਰ ਔਰਤਾਂ ਤੋਂ ਲਾਕਡਾਊਨ ਦਰਮਿਆਨ ਕੀਤੀ ਜਾ ਰਹੀ ਜਬਰੀ ਵਸੂਲੀ ਤੇ ਲਾਏ ਜਾ ਰਹੇ ਬੇਥਾਹ ਵਿਆਜ ਖਿਲਾਫ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਵੱਲੋਂ ਵਾਰਡ ਨੰਬਰ 11ਤੇ 7ਚ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਤੇ ਬਲਵਿੰਦਰ ਕੌਰ ਖਾਰਾ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦਾ 68700ਕਰੋੜ ਰੁਪਇਆ ਮੁਆਫ ਕਰ ਚੁੱਕੀ ਆ ਪਰ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਿੰਦੇ ਮਜ਼ਦੂਰ ਔਰਤਾਂ ਤੋਂ ਜਬਰੀ ਵਸੂਲੀ ਤੇ ਵੱਧ ਵਿਆਜ ਕੰਪਨੀਆਂ ਦੇ ਇਸ਼ਾਰਿਆਂ ਤੇ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਸ਼ਹਿਰੀ ਮਜ਼ਦੂਰ ਔਰਤਾਂ ਤੇ ਬਹੁਤ ਵੱਡੀ ਮਾਰ ਪਈ ਆ। ਸਾਰੇ ਛੋਟੇ ਮੋਟੇ ਕੰਮ ਧੰਦੇ ਠੱਪ ਹੋਣ ਕਾਰਨ ਉਹ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਦੂਜੇ ਪਾਸੇ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਜਖ਼ਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਜ਼ਦੂਰ ਸੰਘਰਸ਼ ਦੇ ਜੋਰ ਤੇ ਕਰਜਾ ਮੁਕਤੀ ਮੁਹਿੰਮ ਨੂੰ ਮਜਬੂਤ ਕਰਦਿਆਂ ਹੋਏ ਮਜ਼ਦੂਰ ਔਰਤਾਂ ਸਿਰ ਚੜਿਆ ਮਾਈਕਰੋ ਫਾਇਨਾਂਸ ਕੰਪਨੀਆਂ ਤੇ ਸਰਕਾਰੀ ਕਰਜ਼ਾ ਮੁਆਫ ਕਰਾਉਣ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਸਰਬਜੀਤ ਕੌਰ ਤੇਜ ਕੌਰ ਲਾਭ ਕੌਰ ਰੇਖਾ ਰਾਣੀ ਆਦਿ ਨੇ ਵੀ ਸੰਬੋਧਨ ਕੀਤਾ।