ਨਮਿਤ ਪਾਠ ਦੇ ਭੋਗ 22 ਨਵੰਬਰ ਨੂੰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ
ਮੋਗਾ, 21 ਨਵੰਬਰ ਜਗਰਾਜ ਸਿੰਘ ਗਿੱਲ
ਮੋਗਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੇ ਐਸ.ਪੀ. ਇੰਜੀਨੀਅਰ ਸਨਦੀਪ ਸਿੰਘ ਮੰਡ ਅਤੇ ਨਿਊਜੀਲੈਂਡ ਨਿਵਾਸੀ ਇੰਜੀਨੀਅਰ ਸਿਮਰਜੀਤ ਸਿੰਘ ਮੰਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਉਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਮੰਡ ਦਾ ਅਚਾਨਕ ਦਿਹਾਂਤ ਹੋ ਗਿਆ। ਸ੍ਰ. ਸੁਰਜੀਤ ਸਿੰਘ ਮੰਡ ਸੇਵਾ ਮੁਕਤ ਡਿਵੀਜ਼ਨਲ ਫੋਰੈਸਟ ਅਫ਼ਸਰ ਅਤੇ ਰਿਟਾਇਰਡ ਤਹਿਸੀਲਦਾਰ ਰਣਜੀਤ ਸਿੰਘ ਮੰਡ ਦੇ ਭਰਾ ਸਨ। ਸ੍ਰ. ਸੁਰਜੀਤ ਸਿੰਘ ਮੰਡ ਨਮਿੱਤ ਪਾਠ ਦਾ ਭੋਗ 22 ਨਵੰਬਰ ਨੂੰ ਦੁਪਹਿਰ 12.30 ਵਜੇ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਪਵੇਗਾ।
ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਉਹਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਮੰਡ, ਦੋ ਪੁੱਤਰ ਇੰਜ. ਸਿਮਰਜੀਤ ਸਿੰਘ ਮੰਡ, ਇੰਜ ਸਨਦੀਪ ਸਿੰਘ ਮੰਡ ਐਸ.ਪੀ. (ਐਚ) ਮੋਗਾ ਅਤੇ ਹੋਰ ਪਰਿਵਾਰਿਕ ਮੈਂਬਰ ਛੱਡ ਗਏ ਹਨ।
—














Leave a Reply